ਹਾਰਦਿਕ ਪੰਡਯਾ ਦੇ ਟਵੀਟ 'ਤੇ ਜ਼ਹੀਰ ਖਾਨ ਨੇ ਦਿੱਤਾ ਕਰਾਰਾ ਜਵਾਬ, ਜਾਣੋਂ ਕੀ ਹੈ ਪੂਰਾ ਮਾਮਲਾ

10/09/2019 5:15:52 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਸਟਾਰ ਗੇਂਦਬਾਜ਼ ਜ਼ਹੀਰ ਖਾਨ ਨੇ 7 ਅਕਤੂਬਰ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਕ੍ਰਿਕਟ ਜਗਤ ਤੋਂ ਕਈ ਖਿਡਾਰੀਆਂ ਨੇ ਇਸ ਸਟਾਰ ਗੇਂਦਬਾਜ਼ ਨੂੰ ਸ਼ੁਭਕਾਮਨਾਵਾਂ ਦਿੱਤੀ ਅਤੇ ਉਥੇ ਹੀ, ਫੈਨਜ਼ ਨੇ ਟੀਮ ਇੰਡੀਆ ਲਈ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਧੰਨਵਾਦ ਕਿਹਾ। ਹਾਲਾਂਕਿ ਇਸ ਸਮੇਂ ਦੀ ਟੀਮ ਇੰਡਿਆ ਦੇ ਮੌਜੂਦਾ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਜ਼ਹੀਰ ਖਾਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਜਿਸ ਅੰਦਾਜ 'ਚ ਵਧਾਈ ਦਿੱਤੀ ਹੈ ਉਹ ਕ੍ਰਿਕਟ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਪਡੰਯਾ ਦੀ ਸਖਤ ਨਿੰਦਾ ਕੀਤੀ ਹੈ। ਉਥੇ ਹੀ ਹੁਣ ਜ਼ਹੀਰ ਨੇ ਪੰਡਯਾ ਨੂੰ ਸੋਸ਼ਲ ਮੀਡੀਆ 'ਤੇ ਕਰਾਰਾ ਜਵਾਬ ਦਿੱਤਾ ਹੈ।PunjabKesari
ਜ਼ਹੀਰ ਨੇ ਪੰਡਯਾ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਲਿਖਿਆ, ਹਾ ਹਾ ਹਾ ਹਾ... ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਮੇਰੀ ਬੈਟਿੰਗ ਸਕਿਲਸ ਕਦੇ ਤੁਹਾਡੀ ਬੱਲੇਬਾਜ਼ੀ ਸਕਿਲਸ ਵਰਗੀ ਚੰਗੀ ਨਹੀਂ ਹੈ, ਪਰ ਜਨਮਦਿਨ ਓਨ੍ਹਾਂ ਹੀ ਚੰਗਾ ਰਿਹਾ, ਜਿੰਨੀ ਚੰਗੀ ਅਗਲੀ ਗੇਂਦ ਸੀ ਮੇਰੀ, ਜਿਸ ਦਾ ਤੁਸੀਂ ਸਾਹਮਣਾ ਕੀਤਾ ਸੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਨੇ ਆਪਣੇ ਟਵਿਟਰ 'ਤੇ ਲਿਖਿਆ, ਜਨਮਦਿਨ ਮੁਬਾਰਕ ਜ਼ਹੀਰ, ਉਮੀਦ ਹੈ ਕਿ ਤੁਸੀ ਵੀ ਅਜਿਹਾ ਹੀ ਕਰੋਗੇ ਜਿਵੇਂ ਕਿ‌ ਮੈਂ ਇਸ ਵੀਡੀਓ 'ਚ ਕੀਤਾ ਹੈ। ਦੱਸ ਦੇਈਏ ਕਿ ਹਾਰਦਿਕ ਪੰਡਯਾ ਲੰਡਨ 'ਚ ਆਪਣਾ ਇਲਾਜ ਕਰਾ ਰਿਹਾ ਹੈ ਅਤੇ ਉਨ੍ਹਾਂ ਨੇ ਉਥੋ ਹੀ ਜ਼ਹੀਰ ਖਾਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਜ਼ਹੀਰ ਖਾਨ ਦੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਜਿਸ ਤੋਂ ਬਾਅਦ ਫੈਨਜ਼ ਨੂੰ ਹਾਰਦਿਕ ਦਾ ਇਹ ਅੰਦਾਜ ਜ਼ਰਾ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਟਵਿਟਰ 'ਤੇ ਪੰਡਯਾ ਨੂੰ ਟ੍ਰੋਲ ਕਰਣਾ ਸ਼ੁਰੂ ਕਰ ਦਿੱਤਾ।


Related News