ਦਿੱਲੀ ਕੈਪੀਟਲਜ਼ ਨਾਲ ਜੁੜੇ ਭਾਰਤੀ ਟੀਮ ਦੇ ਸਾਬਕਾ ਫਿਜ਼ੀਓ ਪੈਟ੍ਰਿਕ ਫਰਹਾਰਟ
Friday, Aug 02, 2019 - 04:31 PM (IST)

ਸਪੋਰਸਟ ਡੈਸਕ— ਭਾਰਤੀ ਟੀਮ ਦੇ ਫਿਜ਼ੀਓਥੈਰੇਪਿਸਟ ਪੈਟ੍ਰਿਕ ਫਰਹਾਰਟ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਫਰੈਂਚਾਇਜੀ ਦਿੱਲੀ ਕੈਪਿਟਲਸ ਨਾਲ ਜੁੜ ਗਏ। ਭਾਰਤੀ ਟੀਮ ਦੇ ਨਾਲ ਫਰਹਾਰਟ ਦਾ ਕਾਰਜਕਾਲ ਵਰਲਡ ਕੱਪ ਦੇ ਖਤਮ ਹੋਣ ਦੇ ਨਾਲ ਹੀ ਖ਼ਤਮ ਹੋ ਗਿਆ ਸੀ। ਉਹ ਚਾਰ ਸਾਲ ਤੱਕ ਭਾਰਤੀ ਟੀਮ ਨਾਲ ਜੁੜੇ ਰਹੇ। ਫਰਹਾਰਟ ਇਸ ਤੋਂ ਪਹਿਲਾਂ ਆਈ. ਪੀ. ਐੱਲ 'ਚ ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਲਈ ਕੰਮ ਕਰ ਚੁੱਕੇ ਹਨ। ਦਿੱਲੀ ਕੈਪੀਟਲਸ ਦੇ ਨਾਲ ਉਨ੍ਹਾਂ ਨੇ ਤਿੰਨ ਸਾਲ ਦਾ ਕਰਾਰ ਕੀਤਾ ਹੈ। ਲੇਬਨਾਨ ਮੂਲ ਦੇ ਆਸਟਰੇਲੀਆਈ ਫਿਜ਼ੀਓਥੈਰੇਪਿਸਟ ਨੇ ਕਿਹਾ, 'ਆਈ. ਪੀ. ਐੱਲ. 'ਚ ਫਿਰ ਤੋਂ ਕੰਮ ਕਰਨ ਨੂੰ ਲੈ ਕੇ ਪਰੇਸ਼ਾਨ ਹਨ।
ਦਿੱਲੀ ਕੈਪੀਟਲਸ ਅਜਿਹੀ ਟੀਮ ਹੈ ਜਿਨ੍ਹੇ ਪਿਛਲੇ ਇਕ-ਦੋ ਸਾਲਾਂ 'ਚ ਸਕਾਰਾਤਮਕ ਬਦਲਾਅ ਕੀਤੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਨਤੀਜਿਆਂ 'ਤੇ ਦਿੱਸਦਾ ਹੈ। ਟੀਮ 2019 ਸਤਰ 'ਚ ਤੀਜੇ ਸਥਾਨ 'ਤੇ ਰਹੀ ਸੀ। ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਧੀਰਜ ਮਲਹੋਤਰਾ ਨੇ ਕਿਹਾ, 'ਪੈਟ੍ਰਿਕ ਦਾ ਟੀਮ ਦੇ ਨਾਲ ਜੁੜਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਉਹ ਦੁਨੀਆ ਦੇ ਸੱਭ ਤੋਂ ਬਿਹਤਰੀਨ ਫਿਜ਼ੀਓਥੈਰੇਪਿਸਟ 'ਚ ਸ਼ਾਮਲ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਖਿਡਾਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ।