ਇਸ ਸਾਬਕਾ ਹਾਕੀ ਖਿਡਾਰੀ ਦੀ ਮਦਦ ਲਈ ਅੱਗੇ ਆਏ ਖੇਡ ਮੰਤਰੀ ਤੇ ਅਮਿਤਾਭ ਬੱਚਨ

Monday, Dec 30, 2019 - 10:54 PM (IST)

ਇਸ ਸਾਬਕਾ ਹਾਕੀ ਖਿਡਾਰੀ ਦੀ ਮਦਦ ਲਈ ਅੱਗੇ ਆਏ ਖੇਡ ਮੰਤਰੀ ਤੇ ਅਮਿਤਾਭ ਬੱਚਨ

ਜਲੰਧਰ— ਕਿਸੇ ਸਮੇਂ ਭਾਰਤੀ ਟੀਮ ਦੇ ਲਈ ਹਾਕੀ ਖੇਡਣ ਵਾਲੇ ਅਮਰਜੀਤ ਸਿੰਘ ਨੇ ਕਦੇ ਇਹ ਸੋਚਿਆ ਨਹੀਂ ਹੋਵੇਗਾ ਕਿ ਜ਼ਿੰਦਗੀ 'ਚ ਉਸ ਨੂੰ ਬਹੁਤ ਹੀ ਮਾੜੇ ਹਲਾਤਾਂ 'ਚੋਂ ਲੱਗਣਾ ਪਵੇਗਾ। ਭਾਰਤੀ ਹਾਕੀ ਟੀਮ ਦਾ ਇਹ ਸਾਬਕਾ ਖਿਡਾਰੀ ਅੱਜ ਹੱਡ ਚੀਰਵੀ ਠੰਡ 'ਚ ਦਿੱਲੀ ਦੀਆਂ ਸੜਕਾਂ (ਫੁੱਟਪਾਥ) 'ਤੇ ਜ਼ਿੰਦਗੀ ਕੱਟ ਰਿਹਾ ਹੈ, ਸੋਸ਼ਲ ਮੀਡੀਆ 'ਤੇ ਇਸ ਖਿਡਾਰੀ ਦੀ ਜਾਣ-ਪਛਾਣ ਸਾਹਮਣੇ ਆਈ ਤਾਂ ਕੇਂਦਰੀ ਖੇਡ ਮੰਤਰੀ ਕਿਰੇਨ ਰਿਜੀਜੂ ਤੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਵੀ ਮਦਦ ਦੇ ਲਈ ਅੱਗੇ ਆਏ ਹਨ।


ਇਸ ਖਿਡਾਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਇਕ ਪੋਸਟ ਦੇ ਅਨੁਸਾਰ ਇਸ ਹਾਕੀ ਖਿਡਾਰੀ ਦਾ ਨਾਂ ਅਮਰਜੀਤ ਸਿੰਘ ਹੈ। ਉਹ ਜੂਨੀਅਰ ਹਾਕੀ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਿਆ ਹੈ। ਉਸ ਨੇ ਆਪਣੇ ਖੇਡ ਦੀ ਬਦੌਲਤ ਲੰਡਨ ਤੇ ਜਰਮਨੀ 'ਚ ਵੀ ਕਈ ਸਾਲ ਬਿਤਾਏ ਪਰ ਹੁਣ ਇਹ ਖਿਡਾਰੀ ਦਿੱਲੀ ਦੇ ਪਹਾੜਾ ਗੰਜ ਇਲਾਕੇ 'ਚ ਕਿਸ ਤਰ੍ਹਾ ਜ਼ਿੰਦਗੀ ਦਾ ਗੁਜਾਰਾ ਕਰ ਰਿਹਾ ਹੈ।

PunjabKesari
ਇਸ ਖਿਡਾਰੀ ਦੇ ਬਾਰੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਮੌਜੂਦ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਪੋਸਟ ਦੇਖਣ ਤੋਂ ਬਾਅਦ ਕੇਂਦਰੀ ਖੇਡ ਮੰਡਰੀ ਕਿਰੇਨ ਰਿਜੀਜੂ ਨੇ ਮਦਦ ਦਾ ਭਰੋਸਾ ਦਿੱਤਾ, ਉਨ੍ਹਾ ਨੇ ਟਵਿਟਰ 'ਤੇ ਲਿਖਿਆ ਕਿ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲਗਾਤਾਰ ਇਹ ਕਹਿੰਦਾ ਰਿਹਾ ਹਾਂ ਕਿ ਕੋਈ ਵੀ ਜਿਨ੍ਹਾਂ ਨੇ ਅਸਲ 'ਚ ਭਾਰਤ ਦੇ ਲਈ ਖੇਡਿਆ ਹੈ ਤੇ ਹੁਣ ਉਹ ਤਰਸਯੋਗ ਸਥਿਤੀ 'ਚ ਹਨ ਤਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜੇ ਸਾਨੂੰ ਇਸ ਦਾ ਪਤਾ ਮਿਲ ਜਾਵੇ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ।


author

Gurdeep Singh

Content Editor

Related News