OCA ਦੀ ਸਥਾਈ ਕਮੇਟੀ ''ਚ ਸ਼ਾਮਲ ਹੋਏ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ

03/21/2019 3:18:49 AM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਬੈਂਕਾਕ 'ਚ ਗੋਈ 38ਵੀਂ ਆਮ ਸਭਾ 'ਚ ਏਸ਼ੀਆਈ ਓਲੰਪਿਕ ਕਮੇਟੀ (ਓ.ਸੀ.ਏ) ਦੀ ਸਥਾਈ ਕਮੇਟੀ 'ਚ ਚੁਣਿਆ ਗਿਆ ਹੈ। ਸਰਦਾਰ 10 ਮੈਂਬਰੀ ਪੈਨਲ ਦਾ ਹਿੱਸਾ ਹੋਣਗੇ ਜਿਸ ਨੂੰ 2019 ਤੋਂ 2023 ਤਕ ਚਾਰ ਸਾਲ ਲਈ ਨਾਮਾਂਕਿਤ ਕੀਤਾ ਗਿਆ ਹੈ। ਓ. ਸੀ. ਏ. ਮੁਖੀ ਸ਼ੇਖ ਅਹਿਮਦ ਅਲ ਫਹਦ ਅਲ ਸਬਾਹ ਨੇ ਬਿਆਨ 'ਚ ਕਿਹਾ ਹੈ ਕਿ 'ਓ. ਸੀ. ਏ. ਸੰਵਿਧਾਨ ਤੇ ਓ. ਸੀ. ਏ. ਆਮ ਸਭਾ ਵਲੋਂ ਮਿਲੇ ਅਧਿਕਾਰ ਦੇ ਮੁਤਾਬਕ ਮੈਂ ਓ. ਸੀ. ਏ. ਦੇ ਸਥਾਈ ਕਮੇਟੀ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ।


Gurdeep Singh

Content Editor

Related News