ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ

01/23/2023 11:02:24 AM

ਸਪੋਰਟਸ ਡੈਸਕ: ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਸੋਸ਼ਲ ਮੀਡੀਆ ਉੱਤੇ ਹਰਜੀਤ ਤੁਲੀ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ ਕੁਰਾਲੀ ਨੇੜਲੇ ਪਿੰਡ ਨਿਹੋਲਕਾ ਦੇ ਜੰਮਪਲ ਹਰਜੀਤ ਸਿੰਘ ਤੁਲੀ ਦੇ ਆਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਰਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਅਲੂਣਾ, ਜ਼ਿਲ੍ਹਾ ਪਟਿਆਲਾ ਨਾਲ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਕੀਤੇ ਗਏ। ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਨੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਆਪਣੀ ਵਹੁਟੀ ਦੇ ਨਾਲ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)

 

 

 
 
 
 
 
 
 
 
 
 
 
 
 
 
 
 

A post shared by Raj Dhaliwal (@irajdhaliwal)

ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਤੁਲੀ ਭਾਰਤੀ ਹਾਕੀ ਜੂਨੀਅਰ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ਦੌਰਾਨ ਭਾਰਤ ਦੀ ਹਾਕੀ ਟੀਮ ਨੇ ਵਿਸ਼ਵ ਕੱਪ ਜਿਤਿਆ ਸੀ। ਇੱਥੇ ਦੱਸ ਦੇਈਏ ਕਿ ਹਰਜੀਤ ਸਿੰਘ ਤੁਲੀ ਦੇ ਜੀਵਨ ’ਤੇ ਇਕ ਪੰਜਾਬੀ ਫ਼ਿਲਮ ‘ਹਰਜੀਤਾ’ ਵੀ ਬਣ ਚੁਕੀ ਹੈ। ਇਸ ਫ਼ਿਲਮ ਵਿੱਚ ਐਮੀ ਵਿਰਕ ਨੇ ਹਰਜੀਤ ਸਿੰਘ ਦੇ ਕਿਰਦਾਰ ਨੂੰ ਨਿਭਾਇਆ ਸੀ। ਫ਼ਿਲਮ ਹਰਜੀਤਾ ਨੂੰ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ ‘ਚ ਬੈਸਟ ਫ਼ਿਲਮ ਐਵਾਰਡ ਮਿਲਿਆ ਸੀ।

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

 

 
 
 
 
 
 
 
 
 
 
 
 
 
 
 
 

A post shared by Joban Dhaliwal (@dhaliwaljoban0)

 

 


cherry

Content Editor

Related News