ਸਾਬਕਾ ਸੋਨ ਤਮਗਾ ਜੇਤੂ ਮਾਰਿਨ ਦਾ ਧਿਆਨ 2020 ਟੋਕੀਓ ਓਲੰਪਿਕ ''ਤੇ
Thursday, Jul 18, 2019 - 02:56 PM (IST)

ਮੈਡ੍ਰਿਡ : ਰਿਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਸਪੈਨਿਸ਼ ਮਹਿਲਾ ਬੈਡਮਿੰਟਨ ਖਿਡਾਰੀ ਕੈਰੋਲੀਨਾ ਮਾਰਿਨ ਨੇ ਕਿਹਾ ਕਿ ਉਸ ਨੂੰ ਅਜੇ ਨਹੀਂ ਪਤਾ ਕਿ ਉਹ ਅਗਸਤ ਵਿਚ ਸਵਿਜ਼ਰਲੈਂਡ ਵਿਖੇ ਹੋਣ ਵਾਲੇ ਵਰਲਡ ਕੱਪ ਵਿਚ ਖੇਡੇਗੀ ਜਾਂ ਨਹੀਂ। ਸਮਾਚਾਰ ਏਜੈਂਸੀ ਮੁਤਾਬਕ ਮਾਰਿਨ ਨੇ ਕਿਹਾ ਕਿ ਗੋਡੇ ਦੀ ਸੱਟ ਉਭਰਨ ਦੇ ਬਾਅਦ ਉਸਦਾ ਪੂਰਾ ਧਿਆਨ 2020 ਵਿਚ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ 'ਤੇ ਹੋਵੇਗਾ।
ਮਾਰਿਨ ਨੇ ਬੁੱਧਵਾਰ ਨੂੰ ਕਿਹਾ, ''ਮੈਂ ਅਜੇ ਨਹੀਂ ਕਹਿ ਸਕਦੀ ਕਿ ਵਰਲਡ ਕੱਪ ਖੇਡਾਂਗੀ ਜਾਂ ਨਹੀਂ। ਜਦੋਂ ਤੱਕ ਅਸੀਂ ਟੂਰਨਾਮੈਂਟ ਦੇਰ ਕਰੀਬ ਨਹੀਂ ਪਹੁੰਚਦੇ ਮੈਂ ਕੁਝ ਨਹੀਂ ਕਹਿ ਸਕਦੀ। ਸਾਡਾ ਟੀਚਾ ਟੋਕਿਓ ਓਲੰਪਿਕ ਹੈ ਇਸ ਲਈ ਅਸੀਂ ਵਰਲਡ ਕੱਪ ਵਿਚ ਹਿੱਸਾ ਲੈ ਕੇ ਜੋਖਮ ਨਹੀਂ ਚੁੱਕਣਾ ਚਾਹੁੰਦੇ। ਜੇਕਰ ਅਸੀਂ ਉੱਥੇ ਗਏ ਤਾਂ ਅਸੀਂ ਆਪਣਾ 100 ਫੀਸਦੀ ਦੇਵਾਂਗੇ ਅਤੇ ਜੇਕਰ ਨਹੀਂ ਗਏ ਤਾਂ ਅਸੀਂ ਸਤੰਬਰ ਵਿਚ ਟੂਰਨਾਮੈਂਟ ਸਰਕਿਟ ਦੀ ਸ਼ੁਰੂਆਤ ਕਰਾਂਗੇ।''