ਸ਼੍ਰੀਕਾਂਤ ਦੀ 1983 ਵਿਸ਼ਵ ਕੱਪ ਦੇ ਸਟਾਰਜ਼ ਅਤੇ ਫ਼ਿਲਮ ਦੇ ਕਲਾਕਾਰਾਂ ਨਾਲ ਮਸਤੀ ਕਰਦਿਆਂ ਦੀ ਵੀਡੀਓ ਵਾਇਰਲ

Wednesday, Dec 29, 2021 - 03:17 PM (IST)

ਸ਼੍ਰੀਕਾਂਤ ਦੀ 1983 ਵਿਸ਼ਵ ਕੱਪ ਦੇ ਸਟਾਰਜ਼ ਅਤੇ ਫ਼ਿਲਮ ਦੇ ਕਲਾਕਾਰਾਂ ਨਾਲ ਮਸਤੀ ਕਰਦਿਆਂ ਦੀ ਵੀਡੀਓ ਵਾਇਰਲ

ਸਪੋਰਟਸ ਡੈਸਕ- ਸਾਬਕਾ ਭਾਰਤੀ ਕਪਤਾਨ ਕ੍ਰਿਸ ਸ਼੍ਰੀਕਾਂਤ ਨੇ ਇਸ ਹਫਤੇ ਆਪਣੀ ਪਤਨੀ ਵਿੱਦਿਆ ਸ਼੍ਰੀਕਾਂਤ, 1983 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਸਾਬਕਾ ਸਾਥੀ ਕ੍ਰਿਕਟਰਾਂ ਅਤੇ 83 ਫਿਲਮ ਦੇ ਕਲਾਕਾਰਾਂ ਨਾਲ ਆਪਣਾ ਜਨਮਦਿਨ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ। ਇਸ ਦੌਰਾਨ ਦਿੱਗਜ ਕ੍ਰਿਕਟਰ ਸੁਨੀਲ ਗਾਵਸਕਰ, ਕਪਿਲ ਦੇਵ, ਮਦਨ ਲਾਲ ਲੱਕੀ ਤੇ ਮੋਹਿੰਦਰ ਅਮਰਨਾਥ ਸਮੇਤ ਕੁਝ ਕ੍ਰਿਕਟਰਾਂ ਨੇ ਖ਼ੂਬ ਮਸਤੀ ਕੀਤੀ।

ਇਹ ਵੀ ਪੜ੍ਹੋ : ਬਜਰੰਗ ਨੇ ਮਾਸਕੋ 'ਚ ਸ਼ੁਰੂ ਕੀਤੀ ਪ੍ਰੈਕਟਿਸ, ਅਗਲੇ ਸਾਲ ਇਨ੍ਹਾਂ ਟੂਰਨਾਮੈਂਟਸ 'ਚ ਲੈਣਗੇ ਹਿੱਸਾ!

 

 
 
 
 
 
 
 
 
 
 
 
 
 
 
 
 

A post shared by Kris Srikkanth (@cheekaofficial)

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਵੀਡੀਓ 'ਚ ਸ਼੍ਰੀਕਾਂਤ ਆਪਣੇ ਸਾਥੀਆਂ ਦੇ ਮਹਿਮਾਨਾਂ ਦੀ ਮੌਜੂਦਗੀ 'ਚ ਕੇਕ ਕਟ ਰਹੇ ਹਨ ਤੇ ਸਾਰੇ ਇਕੱਠਿਆਂ ਗਾਣਾ ਵੀ ਗੁਨਗੁਨਾ ਰਹੇ ਹਨ। ਜਦਕਿ ਇਸ ਤੋਂ ਪਹਿਲਾਂ ਸ਼੍ਰੀਕਾਂਤ ਐਕਟਰ ਰਣਵੀਰ ਸਿੰਘ ਦੇ ਨਾਲ ਬਿਜਲੀ-ਬਿਜਲੀ ਗਾਣੇ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ ਸਨ, ਉਨ੍ਹਾਂ ਦਾ ਇਹ ਅੰਦਾਜ਼ ਲੋਕਾਂ ਨੂੰ ਖ਼ੂਬ ਪਸੰਦ ਆਇਆ ਸੀ।

 

 
 
 
 
 
 
 
 
 
 
 
 
 
 
 
 

A post shared by Kris Srikkanth (@cheekaofficial)

 

ਜ਼ਿਕਰਯੋਗ ਹੈ ਕਿ ਕਪਿਲ ਦੇਵ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 54.5 ਓਵਰਾਂ 'ਚ 193 ਦੌੜਾਂ 'ਤੇ ਢੇਰ ਹੋ ਗਈ ਜਿਸ 'ਚ ਕ੍ਰਿਸ ਸ਼੍ਰੀਕਾਂਤ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ। ਸ਼੍ਰੀਕਾਂਤ ਦੇ ਇਲਾਵਾ ਮੋਹਿੰਦਰ ਅਮਰਨਾਥ ਤੇ ਸੰਦੀਪ ਪਾਟਿਲ ਨੇ ਕ੍ਰਮਵਾਰ 26 ਤੇ 27 ਦੌੜਾਂ ਬਣਾਈਆਂ। ਜਦਕਿ ਟੀਮ ਦੇ ਬਾਕੀ ਖਿਡਾਰੀ 20 ਦੌੜਾਂ ਦੇ ਅੰਕੜੇ ਨੂੰ ਵੀ ਨਾ ਛੂਹ ਸਕੇ ਸਨ। 

ਇਹ ਵੀ ਪੜ੍ਹੋ  : ਦੂਜੀ ਵਾਰ ਪਿਤਾ ਬਣਿਆ ਇਰਫਾਨ ਪਠਾਨ

ਵਿੰਡੀਜ਼ ਟੀਮ ਨੂੰ ਦੇਖਦੇ ਹੋਏ ਭਾਰਤ ਦਾ ਕੁਲ ਸਕੋਰ ਕਾਫ਼ੀ ਘੱਟ ਸੀ। ਪਰ ਇਸ ਦੌਰਾਨ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਤੇ ਸਿਰਫ਼ 140 ਦੌੜਾਂ 'ਤੇ ਵਿੰਡੀਜ਼ ਟੀਮ ਨੂੰ ਢੇਰ ਕਰ ਦਿੱਤਾ। ਮੋਹਿੰਦਰ ਅਮਰਨਾਥ ਤੇ ਮਦਨ ਲਾਲ ਸਟਾਰ ਗੇਂਦਬਾਜ਼ ਰਹੇ ਸਨ ਜਿਨ੍ਹਾਂ ਨੇ ਕ੍ਰਮਵਾਰ 12  ਤੇ 31 ਦੌੜਾਂ ਦੇ ਕੇ 3-3 ਵਿਕਟਾਂ ਆਪਣੇ ਨਾਂ ਕੀਤੀਆਂ ਤੇ ਭਾਰਤ ਨੇ 43 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ।

ਦੇਖੋ ਕ੍ਰਿਸ ਸ਼੍ਰੀਕਾਂਤ ਦੇ ਜਨਮ ਦਿਨ ਦੇ ਜਸ਼ਨ ਦੇ ਦੌਰਾਨ ਦੀਆਂ ਤਸਵੀਰਾਂ

PunjabKesari

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News