ਇਸ ਸਾਬਕਾ ਕ੍ਰਿਕਟਰ ਨੂੰ ਬਣਾਇਆ ਗਿਆ ਦੱਖਣੀ ਅਫਰੀਕਾ ਦੀ ਟੀਮ ਦਾ ਬੱਲੇਬਾਜ਼ੀ ਕੋਚ
Wednesday, Dec 18, 2019 - 05:22 PM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਮਹਾਨ ਹਰਫਨਮੌਲਾ ਜੈਕ ਕੈਲਿਸ ਨੂੰ ਅਗਲੇ ਸੀਜ਼ਨ ਲਈ ਟੀਮ ਦਾ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ ਨੇ ਟਵਿਟਰ 'ਤੇ ਕਿਹਾ , 'ਦੱਖਣੀ ਅਫਰੀਕਾ ਦੇ ਸਾਬਕਾ ਹਰਫਨਮੌਲਾ ਜੈਕ ਕੈਲਿਸ ਨੂੰ ਟੀਮ ਦਾ ਬੱਲੇਬਾਜ਼ੀ ਸਲਾਹਕਾਰ ਬਣਾਇਆ ਗਿਆ ਹੈ। ਉਹ ਬੁੱਧਵਾਰ ਮਤਲਬ ਕਿ ਅੱਜ ਤੋਂ ਹੀ ਟੀਮ ਨਾਲ ਜੁੜਣਗੇ।
ਕੈਲਿਸ ਨੇ ਸਾਰੇ ਫਾਰਮੈਟਾਂ 'ਚ 519 ਅੰਤਰਰਾਸ਼ਟਰੀ ਮੈਚ ਖੇਡ ਕੇ 25534 ਦੌੜਾਂ ਬਣਾਈਆਂ ਹਨ ਅਤੇ 577 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 166 ਟੈਸਟ, 328 ਵਨ-ਡੇ ਅਤੇ 25 ਟੀ-20 ਮੈਚ ਖੇਡੇ ਹਨ। ਪੰਜ ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਕੈਲਿਸ ਦੇ ਨਾਂ ਟੈਸਟ 'ਚ 45 ਅਤੇ ਵਨ-ਡੇ 'ਚ 17 ਸੈਂਕੜੇ ਹਨ। ਉਹ ਆਈ. ਪੀ. ਐੱਲ 'ਚ ਕੇ. ਕੇ. ਆਰ. ਦੇ ਬੱਲੇਬਾਜ਼ੀ ਸਲਾਹਕਾਰ ਰਹਿ ਚੁੱਕੇ ਹੈ। ਇਸ ਤੋਂ ਪਹਿਲਾਂ ਟੈਸਟ ਵਿਕਟਕੀਪਰ ਮਾਰਕ ਬਾਊਚਰ ਨੂੰ ਪਿਛਲੇ ਹਫ਼ਤੇ ਦੱਖਣੀ ਅਫਰੀਕਾ ਦਾ ਮੁੱਖ ਕੋਚ ਬਣਾਇਆ ਗਿਆ।