ਸਾਬਕਾ ਕ੍ਰਿਕਟਰ ਅਜ਼ਹਰੂਦੀਨ ਦੀ ਕਾਰ ਟਾਇਰ ਫਟਣ ਕਾਰਨ ਪਲਟੀ

Wednesday, Dec 30, 2020 - 08:23 PM (IST)

ਸਾਬਕਾ ਕ੍ਰਿਕਟਰ ਅਜ਼ਹਰੂਦੀਨ ਦੀ ਕਾਰ ਟਾਇਰ ਫਟਣ ਕਾਰਨ ਪਲਟੀ

ਸਵਾਈਮਾਧੋਪੁਰ (ਭਾਸ਼ਾ) : ਰਣਥੰਭੌਰ ਘੁੰਮਣ ਜਾ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੀ ਕਾਰ ਸਵਾਈਮਾਧੋਪੁਰ ਦੇ ਕੋਲ ਟਾਇਰ ਫਟਣ ਕਾਰਨ ਪਲਟ ਗਈ ਅਤੇ ਬੇਕਾਬੂ ਹੋ ਕੇ ਇਕ ਹੋਟਲ ’ਚ ਵੜ ਗਈ। ਹੋਟਲ ’ਚ ਕੰਮ ਕਰਨ ਵਾਲਾ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਏਅਰ ਬੈਗ ਖੁੱਲਣ ਕਾਰਨ ਕਾਰ ’ਚ ਬੈਠੇ ਲੋਕਾਂ ਨੂੰ ਸੱਟ ਨਹੀਂ ਲੱਗੀ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। 

PunjabKesari
ਜਾਣਕਾਰੀ ਅਨੁਸਾਰ ਅਜ਼ਹਰੂਦੀਨ ਆਪਣੀ ਕਾਰ ’ਚ 3 ਲੋਕਾਂ ਦੇ ਨਾਲ ਰਣਥੰਭੌਰ ਘੁੰਮਣ ਜਾ ਰਹੇ ਸਨ। ਸੂਰਵਾਲ ਨੇੜੇ ਕਾਰ ਦਾ ਪਿਛਲਾ ਟਾਇਰ ਫਟ ਗਿਆ ਤੇ ਕਾਰ ਪਲਟ ਗਈ। ਅਜ਼ਹਰੂਦੀਨ ਅਤੇ ਉਸਦੇ ਨਾਲ ਦੇ ਲੋਕਾਂ ਨੂੰ ਨੇੜੇ ਦੇ ਹੋਟਲ ’ਚ ਲਿਆਂਦਾ ਗਿਆ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News