ਸਾਬਕਾ ਚੈਂਪੀਅਨ ਕਵੀਤੋਵਾ ਨੇ ਮਲਾਦੇਨੋਵਿਚ ਨੂੰ ਹਰਾਇਆ

05/07/2019 12:43:17 PM

ਮੈਡ੍ਰਿਡ : ਸਾਬਕਾ ਚੈਂਪੀਅਨ ਪੇਤਰਾ ਕਵੀਤੋਵਾ ਨੇ ਫ੍ਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਨੂੰ 6-3, 7-5 ਨਾਲ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਚੈਕ ਗਣਰਾਜ ਦੀ ਦੂਜਾ ਦਰਜਾ ਪ੍ਰਾਪਤ ਕਵੀਤੋਵਾ ਨੇ ਮਲਾਦੇਨੋਵਿਚ 'ਤੇ ਸਿੱਧੇ ਸੈੱਟਾਂ ਵਿਚ ਇਹ 5ਵੀਂ ਜਿੱਤ ਦਰਜ ਕੀਤੀ ਹੈ। ਹੋਰ ਮੈਚਾਂ ਵਿਚ ਸਲੋਏਨੇ ਸਟੀਫੰਸ ਨੇ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਵਿਕਟੋਰੀਆ ਅਜਾਰੇਂਕਾ ਨੂੰ 6-4, 6-2, 6-2 ਨਾਲ ਹਰਾਇਆ। ਉਸ ਨੇ 2 ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਅਜਾਰੇਂਕਾ 'ਤੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ।

ਨੀਦਰਲੈਂਡ ਦੀ 7ਵਾਂ ਦਰਜਾ ਪ੍ਰਾਪਤ ਕਿਕਿ ਬਰਟੇਂਸ ਨੇ 2017 ਦੀ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੋਂਕੋ ਨੂੰ 6-4, 6-3 ਨਾਲ ਹਰਾਇਆ। ਪੁਰਸ਼ ਵਰਗ ਵਿਚ ਰੁਸ ਦੇ 11ਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨੇ ਸਪੇਨ ਦੇ ਜਾਉਮੇ ਮੁਨਾਰ ਨੂੰ 6-4, 6-7, 6-3 ਨਾਲ ਹਰਾਇਆ। ਜਰਮਨੀ ਦੇ ਫਿਲਿਪ ਕੋਲਛੇਈਬਰ ਕੁਕੁਸ਼ਿਕਨ ਨੂੰ 6-2, 7-6 ਨਾਲ ਹਰਾਇਆ ਜਦਕਿ ਫ੍ਰਾਂਸ ਦੇ ਟਿਆਫੋ ਨੇ ਜਾਰਜੀਆ ਦੇ ਨਿਕੋਲਾਜ ਬੀ ਨੂੰ 6-7, 6-3, 6-4 ਨਾਲ ਹਰਾਇਆ।


Related News