ਫੀਫਾ 2022 : ਆਖਰੀ -8 ’ਚ ਪੁੱਜਾ ਸਾਬਕਾ ਚੈਂਪੀਅਨ ਫਰਾਂਸ, ਪੋਲੈਂਡ ਨੂੰ 3-1 ਨਾਲ ਹਰਾਇਆ

Sunday, Dec 04, 2022 - 11:47 PM (IST)

ਫੀਫਾ 2022 : ਆਖਰੀ -8 ’ਚ ਪੁੱਜਾ ਸਾਬਕਾ ਚੈਂਪੀਅਨ ਫਰਾਂਸ, ਪੋਲੈਂਡ ਨੂੰ 3-1 ਨਾਲ ਹਰਾਇਆ

ਦੋਹਾ (ਏ.ਪੀ.) : ਸਾਬਕਾ ਚੈਂਪੀਅਨ ਫਰਾਂਸ ਨੇ ਕਾਇਲਿਅਆਨ ਐਮਬਾਪੇ ਦੇ ਦੋ ਗੋਲ ਤੇ ਓਲੀਵਰ ਗਿਰੋਡ ਦੇ ਇਕ ਗੋਲ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ-16 ਵਿਚ ਪੋਲੈਂਡ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਗਿਰੋਡ ਨੇ 44ਵੇਂ ਅਤੇ ਐਮਬਾਪੇ ਨੇ 74ਵੇਂ ਤੇ 90+1ਵੇਂ ਮਿੰਟ ਵਿਚ ਗੋਲ ਕੀਤਾ। ਪੋਲੈਂਡ ਲਈ ਇਕਲੌਤਾ ਗੋਲ ਉਸਦੇ ਚਮਤਕਾਰੀ ਸਟ੍ਰਾਈਕਰ ਰਾਬਰਟੋ ਲੇਵਾਂਡੋਵਸਕੀ (90+9ਵੇਂ ਮਿੰਟ) ਨੇ ਪੈਨਲਟੀ ’ਤੇ ਕੀਤਾ। 

ਪਹਿਲੇ ਹਾਫ ਤੋਂ ਤੁਰੰਤ ਪਹਿਲਾਂ ਸਟਾਰ ਫਾਰਵਰਡ ਓਲੀਵਰ ਗਿਰੋਡ 44ਵੇਂ ਮਿੰਟ ਵਿਚ ਗੋਲ ਕਰਕੇ ਫਰਾਂਸ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਫੁੱਟਬਾਲ ਬਣ ਗਿਆ ਤੇ ਉਸ ਨੇ ਥਿਏਰੀ ਆਨਰੀ (123 ਮੈਚਾਂ ਵਿਚ 51 ਗੋਲ) ਨੂੰ ਪਛਾੜ ਦਿੱਤਾ। 36 ਸਾਲਾ ਗਿਰੋਡ ਦੇ 117 ਮੈਚਾਂ ਵਿਚ 52 ਗੋਲ ਹੋ ਗਏ ਹਨ। ਗਰੁੱਪ-ਡੀ ਦੇ ਸ਼ੁਰੂਆਤੀ ਮੈਚ ਵਿਚ ਆਸਟਰੇਲੀਆ ਵਿਰੁੱਧ 4-1 ਦੀ ਜਿੱਤ ਵਿਚ ਉਹ ਆਨਰੀ ਦੀ ਬਰਾਬਰੀ ’ਤੇ ਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਮੁੜ ਵਿਵਾਦਾਂ 'ਚ ਘਿਰਿਆ ‘Kulhad Pizza’ ਕਪਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਐਮਬਾਪੇ ਨੇ ਬਾਕਸ ਦੇ ਅੰਦਰ ਗਿਰੋਡ ਨੂੰ ਬਾਲ ਦਿੱਤੀ, ਜਿਸ ਨੇ ਖੱਬੇ ਪੈਰ ਨਾਲ ਸ਼ਾਨਦਾਰ ਸ਼ਾਟ ਲਾ ਕੇ ਰਿਕਾਰਡ ਗੋਲ ਕੀਤਾ ਤੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੈਚ ਦੌਰਾਨ ਪੋਲੈਂਡ ਨੇ ਕਈ ਮੌਕੇ ਬਣਾਏ ਪਰ ਟੀਮ ਬਦਕਿਮਸਤ ਰਹੀ ਤੇ ਕਾਮਯਾਬ ਨਹੀਂ ਰਹੇ। ਗਰੁੱਪ-ਡੀ ਵਿਚ ਚੋਟੀ ’ਤੇ ਰਹੀ ਫਰਾਂਸ ਨੇ ਮੈਚ ਦੇ 15 ਮਿੰਟ ਵਿਚ ਦਬਦਬਾ ਬਣਾਈ ਰੱਖਿਆ, ਜਿਸ ਵਿਚ ਗੋਲ ਕਰਨ ਦੀਆਂ ਤਿੰਨ ਚੰਗੀਆਂ ਕੋਸ਼ਿਸ਼ਾਂ ਹੋਈਆਂ, ਜਿਨ੍ਹਾਂ 'ਚੋਂ ਇਕ ਵਿਚ ਓਰੇਲੀਅਨ ਚੋਓਮੇਨੀ ਨੇ 13ਵੇਂ ਮਿੰਟ ਵਿਚ ਗੋਲਾਂ ਵੱਲ ਸ਼ਾਟ ਮਾਰੀ ਪਰ ਇਸਦਾ ਪੋਲੈਂਡ ਦੇ ਗੋਲਕੀਪਰ ਵੋਜਸ਼ਿਏਕ ਸ਼ਜੇਸ਼ੀ ਨੇ ਡਾਈਵ ਲਾਉਂਦੇ ਹੋਏ ਚੰਗਾ ਬਚਾਅ ਕਤਾ। 

ਪੋਲੈਂਡ ਦੇ ਧਾਕੜ ਖਿਡਾਰੀ ਤੇ ਸਰਵਸ੍ਰੇਸ਼ਠ ਸਟ੍ਰਾਈਕਰਾਂ ਵਿਚੋਂ ਇਕ ਲੇਵਾਂਡੋਵਾਸਕੀ ਨੇ ਫਰਾਂਸ ਦੇ ਹਾਫ ਵਿਚ ਵੜਨ ਲਈ ਕਈ ਕੋਸ਼ਿਸ਼ ਕੀਤੀਆਂ। ਫਰਾਂਸ ਨੂੰ 27ਵੇਂ ਮਿੰਟ ਵਿਚ ਵਧੀਆ ਮੌਕਾ ਮਿਲਿਆ ਜਦੋਂ ਬਾਰਸੀਲੋਨਾ ਦੇ ਵਿੰਗਰ ਓਰਮਾਨੇ ਡੇਮਬਲੇ ਨੇ ਗਿਰੋਡ ਨੂੰ ਪਾਸ ਦਿੱਤਾ ਪਰ ਉਹ ਇਸ ਨੂੰ ਨੈੱਟ ਵਿਚ ਨਹੀਂ ਪਹੁੰਚਾ ਸਕਿਆ।

ਇਹ ਖ਼ਬਰ ਵੀ ਪੜ੍ਹੋ - ਅਧਿਆਪਕ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਸ਼ਰਮਨਾਕ ਕਾਰਾ, ਲਾਇਬ੍ਰੇਰੀ 'ਚੋਂ ਕਿਤਾਬਾਂ ਲੈਣ ਜਾਂਦੀ ਸੀ ਤਾਂ...

ਪੋਲੈਂਡ ਦੇ ਖਿਡਾਰੀ ਐਮਬਾਪੇ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਵਿਚ ਲੱਗੇ ਰਹੇ। ਚੋਓਮਨੀ ਨੂੰ ਫ੍ਰਾਂਕੋਵਸਕੀ ਨੂੰ ਟੈਕਲ ’ਤੇ ਫਾਊਲ ਕਰਨ ਲਈ ਇਸ ਦੌਰਾਨ ਯੈੱਲ ਕਾਰਡ ਵੀ ਦਿਖਾਇਆ ਤੇ ਪੋਲੈਂਡ ਨੂੰ ਫ੍ਰੀ ਕਿੱਕ ਮਿਲੀ ਜਿਹੜੀ ਬੇਕਾਰ ਚਲੀ ਗਈ। ਫਰਾਂਸ ਦੇ ਗੋਲਕੀਪਰ ਹੁਗੋ ਲੌਰਿਸ ਟੀਮ ਲਈ ਰਿਕਾਰਡ 142ਵੇਂ ਮੈਚ ਵਿਚ ਉਤਰ ਕੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਲਿਲਿਅਨ ਥੁਰਮ ਦੀ ਬਰਾਬਰੀ ’ਤੇ ਅਾ ਗਿਅਾ। ਉਸ ਨੇ 38ਵੇਂ ਮਿੰਟ ਵਿਚ ਪੋਲੈਂਡ ਦੇ ਪਿਯੋਟ੍ਰ ਜਿਲਿੰਸਕੀ ਦੀ ਕੋਸ਼ਿਸ਼ ਦਾ ਬਚਾਅ ਕੀਤਾ।

ਦੂਜੇ ਹਾਫ ਵਿਚ ਪੋਲੈਂਡ ਦੇ ਬਾਤੋਸਜ ਬੇਰੇਸਜਿੰਸਕੀ ਨੂੰ ਓਰਮਾਨੇ ਡੇਮਬੇਲੇ ਨੂੰ ਸੁੱਟਣ ਲਈ ਯੈੱਲ ਕਾਰਡ ਮਿਲਿਆ ਤੇ ਫਰਾਂਸ ਨੂੰ ਫ੍ਰੀ ਕਿੱਕ ਮਿਲੀ। ਪੋਲੈਂਡ ਦੇ ਗੋਲਕੀਪਰ ਨੇ ਫ੍ਰੀ ਕਿਕ ’ਤੇ ਐਂਟੋਨ ਗ੍ਰਿਜਮੈਨ ਦੀ ਤਾਕਤਵਰ ਸ਼ਾਟ ਨੂੰ ਡਾਈਵ ਕਰਦੇ ਹੋਏ ਚੰਗਾ ਬਚਾਅ ਕੀਤਾ। ਐਮਬਾਪੇ ਨੂੰ ਇਸ ਦੌਰਾਨ ਮੌਕਾ ਮਿਲਿਆ ਪਰ ਉਸਦੀ ਸ਼ਾਟ ਵਾਈਡ ਚਲਾ ਗਈ। 

ਇਹ ਖ਼ਬਰ ਵੀ ਪੜ੍ਹੋ - ਆਟਾ ਦਾਲ ਸਕੀਮ ਬਾਰੇ ਅਹਿਮ ਖ਼ਬਰ : ਵੱਡੀ ਗਿਣਤੀ 'ਚ ਕੱਟੇ ਜਾ ਸਕਦੇ ਹਨ ਨੀਲੇ ਕਾਰਡ! ਜਾਣੋ ਕੀ ਨੇ ਸ਼ਰਤਾਂ

ਗਿਰੋਡ ਨੇ ਡੇਮਬਲੇ ਨੂੰ ਪਾਸ ਦਿੱਤਾ, ਜਿਸ ਨੇ ਇਸ ਨੂੰ ਐਮਬਾਪੇ ਵੱਲ ਕੀਤਾ ਤੇ ਇਸ ਸਟਾਰ ਨੇ ਪੋਲੈਂਡ ਦੇ ਬਾਕਸ ਵਿਚ ਸੱਜੇ ਪੈਰ ਨਾਲ ਤਾਕਤਵਰ ਸ਼ਾਟ ਨਾਲ ਸਿੱਧਾ ਨਿਸ਼ਾਨਾ ਗੋਲਾਂ ਵਿਚ ਲਗਾਇਆ ਤੇ ਸ਼ਜੇਸਨੀ ਕੁਝ ਨਹੀਂ ਕਰ ਸਕਿਆ। ਐਮਬਾਪੇ ਇਸ ਤਰ੍ਹਾਂ 24 ਸਾਲ ਤੋਂ ਘੱਟ ਉਮਰ ਵਿਚ ਵਿਸ਼ਵ ਕੱਪ ਵਿਚ 8 ਗੋਲ ਕਰਨ ਵਾਲਾ ਖਿਡਾਰੀ ਬਣ ਗਿਆ। ਐਮਬਾਪੇ ਨੇ ਫਿਰ ਇਕ ਹੋਰ ਜਾਦੂ ਦਿਖਾਉਂਦੇ ਹੋਏ ਮੈਚ ਵਿਚ ਆਪਣਾ ਦੂਜਾ ਗੋਲ ਕਰ ਦਿੱਤਾ। ਥੁਰਮ ਦੇ ਪਾਸ ’ਤੇ ਉਸ ਨੇ ਵਿਸ਼ਵ ਕੱਪ ਵਿਚ ਗੋਲਾਂ ਦੀ ਗਿਣਤੀ 9 ਕਰ ਦਿੱਤੀ।

ਪੋਲੈਂਡ ਦੀ ਟੀਮ 36 ਸਾਲਾਂ ਵਿਚ ਪਹਿਲੀ ਵਾਰ ਨਾਕਆਊਟ ਗੇੜ ਵਿਚ ਪਹੁੰਚੀ ਸੀ। ਉਸ ਦੇ ਲਈ ਇਕਲੌਤਾ ਗੋਲ 99ਵੇਂ ਮਿੰਟ ਵਿਚ ‘ਹੈਂਡਬਾਲ’ ਉਲੰਘਣਾ ਨਾਲ ਹੋਈ ਪੈਨਲਟੀ ’ਤੇ ਹੋਇਆ। ਮੈਚ ਦੌਰਾਨ ਰੈਫਰੀ ਨੇ ਜੂਲਸ ਕੋਂਡੇ ਦੀ ਸੋਨੇ ਦੀ ਚੇਨ ਵੀ ਉਤਰਵਾ ਦਿੱਤੀ ਜਿਹੜਾ ਇਸ ਨੂੰ ਪਹਿਨ ਕੇ ਖੇਡ ਰਿਹਾ ਸੀ, ਜਿਹੜਾ ਨਿਯਮਾਂ ਦੀ ਉਲੰਘਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News