ਸਾਬਕਾ ਚੈਂਪੀਅਨ ਡਿਏਗੋ ਸ਼ਵਾਰਟਜ਼ਮੈਨ ਅਰਜਨਟੀਨਾ ਓਪਨ ਦੇ ਕੁਆਰਟਰ ਫਾਈਨਲ ''ਚ

02/12/2022 11:49:32 AM

ਬਿਊਨਸ ਆਇਰਸ- ਦੂਜਾ ਦਰਜਾ ਪ੍ਰਾਪਤ ਸਾਬਕਾ ਚੈਂਪੀਅਨ ਡਿਏਗੋ ਸ਼ਵਾਰਟਜ਼ਮੈਨ ਅਰਜਨਟੀਨਾ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜ ਗਏ ਹਨ ਜਿਨ੍ਹਾਂ ਨੇ ਸਪੇਨ ਦੇ ਜਾਉਮੇ ਮੁਨਾਰ ਨੂੰ 7-6, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਰਜਨਟੀਨਾ ਦੇ ਹੀ ਫਰਾਂਸਿਸਕੋ ਸੇਰੂੰਡੋਲੋ ਨਾਲ ਹੋਵੇਗਾ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਹਰਾ ਕੇ ਖ਼ਿਤਬ ਜਿੱਤਿਆ ਸੀ। ਸੇਰੁੰਡੋਲੋ ਨੇ ਸਰਬੀਆ ਦੇ ਮਿਓਮੀਕ ਕੇਸਮਾਨੋਵਿਚ ਨੂੰ 6-3. 3-6. 6-2 ਨਾਲ ਹਰਾਇਆ। ਇਟਲੀ ਦੇ ਫੇਗੀਓ ਫੋਗਨਿਨੀ ਨੇ ਸਪੇਨ ਦੇ ਪੇਡ੍ਰੋ ਮਾਰਟਿਨੇਜ ਨੂੰ 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਰਜਨਟੀਨਾ ਦੇ ਫੇਡਰਿਕੋ ਡੇਲਬੋਨਿਸ ਨਾਲ ਹੋਵੇਗਾ। ਚੋਟੀ ਦਾ ਦਰਜਾ ਪ੍ਰਾਪਤ ਨਰਵੇ ਦੇ ਕੈਸਪਰ ਰੂਡ ਸਥਾਨਕ ਖਿਡਾਰੀ ਫੇਡਰਿਕੋ ਕੋਰੀਆ ਨਾਲ ਖੇਡਣਗੇ। ਇਟਲੀ ਦੇ ਲੋਰੇਂਜੋ ਸੋਨੇਗੋ ਦੀ ਟੱਕਰ ਸਪੇਨ ਦੇ ਫਰਨਾਂਡੋ ਬਰਡਾਸਕੋ ਨਾਲ ਹੋਵੇਗੀ। 

ਇਹ ਵੀ ਪੜ੍ਹੋ : IPL ਮੈਗਾ ਨਿਲਾਮੀ ਤੋਂ ਪਹਿਲਾਂ ਨਜ਼ਰ ਆਈ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਅਤੇ ਪੁੱਤਰ ਆਰੀਅਨ

ਓਪੇਲਕਾ, ਬਰੂਕਸੀ ਡਲਾਸ ਓਪਨ ਦੇ ਕੁਆਰਟਰ ਫਾਈਨਲ 'ਚ 
ਦੂਜਾ ਦਰਜਾ ਪ੍ਰਾਪਤ ਅਮਰੀਕਾ ਦੇ ਰੀਲੀ ਓਪੇਲਕਾ ਨੇ ਸੇਡ੍ਰਿਕ ਮਾਰਸ਼ਲ ਸਟੇਬੇ ਨੂੰ ਹਰਾ ਕੇ ਪਹਿਲੇ ਡਲਾਸ ਓਪਨ ਟੈਨਿਸ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੇ ਏ. ਟੀ. ਪੀ. ਟੂਰ ਜੇਤੂ ਓਪੇਲਕਾ ਨੇ ਸਟੇਬੇ ਨੂੰ 7-6, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ 5ਵੀਂ ਰੈਂਕਿੰਗ ਵਾਲੇ ਐਡ੍ਰੀਅਨ ਮਾਨਾਰਿਨੋ ਤੇ ਯੋਸ਼ਿਹੀਤੋ ਨਿਸ਼ੀਓਕਾ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਚੌਥਾ ਦਰਜਾ ਪ੍ਰਾਪਤ ਜੇਂਸਨ ਬਰੂਕਸਬੀ ਨੇ ਇਟਲੀ ਦੇ ਆਂਦ੍ਰਿਆਸ ਸੇਪੀ ਨੂੰ 6-3, 3-6, 6-3 ਨਾਲ ਹਰਾਇਆ। ਜਦਕਿ ਕੁਆਲੀਫਾਇਰ ਵਾਸੇਕ ਪੋਸਪੋਸਿਲ ਨੇ ਆਸਟ੍ਰੀਆ ਦੇ ਜੁਰਜੀ ਰੇਡਿਓਨੋਵ ਨੂੰ 6-7, 7-6, 6-2 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News