31 ਸਾਲਾ ਆਈਸ ਸਕੇਟਰ ਅਲੈਕਜ਼ੈਂਡਰਾ ਪਾਲ ਦੀ ਕਾਰ ਹਾਦਸੇ 'ਚ ਮੌਤ, ਪੁੱਤਰ ਹਾਦਸੇ 'ਚ ਜ਼ਖ਼ਮੀ
Tuesday, Aug 29, 2023 - 02:05 PM (IST)
ਟੋਰਾਂਟੋ- ਸਾਬਕਾ ਕੈਨੇਡੀਅਨ ਓਲੰਪਿਕ ਫਿਗਰ ਸਕੇਟਰ ਅਲੈਕਜ਼ੈਂਡਰਾ ਪਾਲ ਦੀ ਬੀਤੇ ਹਫ਼ਤੇ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਉਹ 31 ਸਾਲਾਂ ਦੀ ਸੀ। ਇਹ ਹਾਦਸਾ ਓਨਟਾਰੀਓ ਦੇ ਸ਼ੈਲਬਰਨ ਦੇ ਉੱਤਰ 'ਚ ਮੇਲਾਨਕਥਨ ਟਾਊਨਸ਼ਿਪ 'ਚ ਵਾਪਰਿਆ। ਪਾਲ ਆਪਣੇ ਬੱਚੇ ਦੇ ਨਾਲ ਇੱਕ ਵਾਹਨ 'ਚ ਸੀ ਜਦੋਂ ਇੱਕ ਟਰਾਂਸਪੋਰਟ ਟਰੱਕ ਇੱਕ ਨਿਰਮਾਣ ਖੇਤਰ 'ਚ ਦਾਖ਼ਲ ਹੋਇਆ ਅਤੇ ਰੁਕੀਆਂ ਹੋਈਆਂ ਕਾਰਾਂ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ- ਆਨੰਦ ਮਹਿੰਦਰਾ ਦਾ ਐਲਾਨ-ਪ੍ਰਗਿਆਨੰਦਾ ਨੂੰ ਦੇਣਗੇ XUV 400 EV, ਮਾਤਾ-ਪਿਤਾ ਲਈ ਲਿਖਿਆ ਸੁੰਦਰ ਮੈਸੇਜ
ਪਾਲ ਦੇ ਬੱਚੇ ਨੂੰ ਗੈਰ-ਜਾਨਲੇਵਾ ਸੱਟਾਂ ਦੇ ਇਲਾਜ ਲਈ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ। ਪਾਲ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪਾਲ ਅਤੇ ਉਨ੍ਹਾਂ ਦਾ ਪਤੀ, ਮਿਸ਼ੇਲ ਇਸਲਾਮ, ਦੋਵੇਂ ਪ੍ਰਤੀਯੋਗੀ ਫਿਗਰ ਸਕੇਟਰਸ ਸਨ। ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਤਗਮੇ ਜਿੱਤੇ ਹਨ ਅਤੇ 2014 ਦੀਆਂ ਓਲੰਪਿਕ ਵਿੰਟਰ ਗੇਮਾਂ 'ਚ ਹਿੱਸਾ ਲਿਆ ਹੈ।
ਕੈਨੇਡਾ 'ਚ ਫਿਗਰ ਸਕੇਟਿੰਗ ਲਈ ਗਵਰਨਿੰਗ ਬਾਡੀ ਸਕੇਟ ਕੈਨੇਡਾ ਨੇ ਕਿਹਾ ਕਿ ਪਾਲ ਚਾਹਵਾਨ ਸਕੇਟਰਾਂ ਲਈ ਇੱਕ "ਸੱਚਾ ਰੋਲ ਮਾਡਲ" ਸੀ। ਪਾਲ ਨੇ 2016 'ਚ ਪ੍ਰਤੀਯੋਗੀ ਸਕੇਟਿੰਗ ਤੋਂ ਸੰਨਿਆਸ ਲੈ ਲਿਆ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8