ਬ੍ਰਾਜ਼ੀਲੀ ਫੁੱਟਬਾਲ ਦੇ ਸਾਬਕਾ ਮੁਖੀ ਨੂੰ ਜੇਲ
Friday, Aug 24, 2018 - 02:48 AM (IST)
ਨਿਊਯਾਰਕ- ਅਮਰੀਕਾ ਦੀ ਇਕ ਅਦਾਲਤ ਨੇ ਬ੍ਰਾਜ਼ੀਲ ਫੁੱਟਬਾਲ ਦੇ ਸਾਬਕਾ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਚਾਰ ਸਾਲ ਦੀ ਜੇਲ ਦੀ ਸਜ਼ਾ ਸੁਣਾਉਂਦਿਆਂ ਉਸ ਨੂੰ ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਲਈ ਕੈਂਸਰ ਕਰਾਰ ਦਿੱਤਾ ਹੈ। ਜੋਸ ਮਾਰੀਆ ਮਾਰਿਨ ਨੂੰ 22 ਦਸੰਬਰ ਖੇਡ ਮਾਰਕੀਟਿੰਗ ਕੰਪਨੀਆਂ ਨਾਲ ਵੱਡੇ ਟੂਰਨਾਮੈਂਟ ਦੇ ਪ੍ਰਸਾਰਣ ਅਧਿਕਾਰ ਦੇਣ ਲਈ 66 ਲੱਖ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ 27 ਮਈ 2015 ਨੂੰ ਜਿਊਰਿਖ ਦੇ ਇਕ ਆਲੀਸ਼ਾਨ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
