ਸਾਬਕਾ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਸਮਿਉਰ ਰਹਿਮਾਨ ਦਾ ਦਿਹਾਂਤ
Wednesday, Apr 20, 2022 - 12:22 AM (IST)
ਢਾਕਾ- ਬੰਗਲਾਦੇਸ਼ ਦੇ ਸਾਬਕਾ ਤੇਜ਼ ਗੇਂਦਬਾਜ਼ ਸਮਿਉਰ ਰਹਿਮਾਨ ਦਾ 68 ਸਾਲ ਦੀ ਉਮਰ ਵਿਚ ਢਾਕਾ 'ਚ ਦਿਹਾਂਤ ਹੋ ਗਿਆ। ਉਹ ਬ੍ਰੇਨ ਟਿਊਮਰ ਨਾਲ ਪੀੜਤ ਸੀ, ਇਸੇ ਸਾਲ ਦੇ ਸ਼ੁਰੂਆਤ ਵਿਚ ਜਨਵਰੀ ਮਹੀਨੇ ਵਿਚ ਉਸਦਾ ਇਲਾਜ ਸ਼ੁਰੂ ਹੋਇਆ ਸੀ। ਰਹਿਮਾਨ 1982 ਅਤੇ 1986 ਵਿਚ ਆਈ. ਸੀ. ਸੀ. ਟਰਾਫੀ ਵਿਚ ਸ਼ਾਮਿਲ ਹੋਣ ਤੋਂ ਇਲਾਵਾ 1986 ਵਿਚ ਬੰਗਲਾਦੇਸ਼ ਦੇ ਪਹਿਲੇ 2 ਵਨ ਡੇ ਮੈਚਾਂ ਦਾ ਵੀ ਹਿੱਸਾ ਸੀ।
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਉਨ੍ਹਾਂ ਨੇ ਢਾਕਾ ਪ੍ਰੀਮੀਅਰ ਲੀਗ ਵਿਚ ਓਬੋਹਾਨੀ, ਮੁਹੰਮਦਨ ਸਪੋਟਿਰੰਗ, ਬੰਗਲਾਦੇਸ਼ ਬਿਮਾਨ, ਕਾਲਾਬਾਗਾਨ ਕ੍ਰਿਦਾ ਚੱਕਰ, ਆਜ਼ਾਦ ਬ੍ਰਦਰਜ਼ ਅਤੇ ਬ੍ਰਦਰਜ਼ ਯੂਨੀਅਨ ਦੇ ਲਈ ਖੇਡਦੇ ਹੋਏ ਸ਼ਾਨਦਾਰ ਕਰੀਅਰ ਦਾ ਆਨੰਦ ਲਿਆ। ਉਨ੍ਹਾਂ ਨੇ ਢਾਕਾ ਸਪਰਸ ਦੇ ਲਈ ਬਾਸਕਟਬਾਲ ਵੀ ਖੇਡਿਆ। ਆਪਣੇ ਖੇਡ ਕਰੀਅਰ ਤੋਂ ਬਾਅਦ, ਸਮਿਉਰ ਨੇ ਅੰਪਾਇਰ ਅਤੇ ਮੈਚ ਰੈਫਰੀ ਦੇ ਰੂਪ ਵਿਚ ਵੀ ਕੰਮ ਕੀਤਾ। ਸਮਿਉਰ ਤੋਂ ਬਾਅਦ ਉਸਦੇ ਪਰਿਵਾਰ ਵਿਚ ਪਤਨੀ ਅਤੇ 2 ਬੇਟੇ ਹਨ। ਉਸਦੇ ਭਰਾ ਯੁਸੂਫ ਰਹਿਮਾਨ, ਜੋ ਵਰਤਮਾਨ ਵਿਚ ਅਮਰੀਕਾ ਵਿਚ ਹੈ, ਇਕ ਸਾਬਕਾ ਰਾਸ਼ਟਰੀ ਕ੍ਰਿਕਟਰ ਵੀ ਹੈ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।