ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਕੈਂਪਬੇਲ ਦੀ ਹਾਲਤ ''ਚ ਸੁਧਾਰ, ਪਿਆ ਸੀ ਦਿਲ ਦਾ ਦੌਰਾ
Sunday, Apr 24, 2022 - 05:36 PM (IST)
ਸਪੋਰਟਸ ਡੈਸਕ- ਨੀਦਰਲੈਂਡ ਪੁਰਸ਼ ਟੀਮ ਦੇ ਮੁੱਖ ਕੋਚ ਤੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰੀਆਨ ਕੈਂਪਬੇਲ ਦੀ ਹਾਲਤ ਹੁਣ ਸਥਿਰ ਹੈ ਤੇ ਉਹ ਬੇਹੋਸ਼ੀ ਤੋਂ ਬਾਹਰ ਹਨ। ਉਨ੍ਹਾਂ ਨੂੰ ਇਕ ਹਫ਼ਤੇ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਕੈਂਪਬੇਲ ਦੇ ਪਰਿਵਾਰ ਨੇ ਆਸਟਰੇਲੀਆਈ ਕ੍ਰਿਕਟ ਸੰਘ ਵਲੋਂ ਜਾਰੀ ਬਿਆਨ 'ਚ ਉਨ੍ਹਾਂ ਦੀ ਸਥਿਤੀ ਦੀ ਜਾਣਕਾਰੀ ਦਿੱਤੀ।
ਬਿਆਨ 'ਚ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਰਾਇਲ ਸਟੋਕ ਯੂਨੀਵਰਸਿਟੀ ਹਾਸਪਿਟਲ ਦਾ ਸ਼ਾਨਦਾਰ ਸਟਾਫ਼ ਰੀਆਨ ਨੂੰ ਬੇਹੋਸ਼ੀ ਤੋਂ ਬਾਹਰ ਕੱਢਣ 'ਚ ਕਾਮਯਾਬ ਰਿਹਾ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਉਹ ਕਾਫ਼ੀ ਕਮਜ਼ੋਰੀ ਮਹਿਸੂਸ ਕਰ ਰਹੇ ਹਨ ਪਰ ਗੱਲਬਾਤ ਕਰ ਰਹੇ ਹਨ ਤੇ ਜਵਾਬ ਦੇ ਰਹੇ ਹਨ। ਡਾਕਟਰਾਂ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਣਗੇ। 50 ਸਾਲਾ ਕੈਂਪਬੇਲ ਨੂੰ ਪਿਛਲੇ ਹਫ਼ਤੇ ਉਸ ਸਮੇਂ ਸੀਨੇ 'ਚ ਦਰਦ ਹੋਇਆ ਤੇ ਸਾਹ ਲੈਣ 'ਚ ਪਰੇਸ਼ਾਨੀ ਹੋਈ ਜਦੋਂ ਉਹ ਪਰਿਵਾਰ ਦੇ ਨਾਲ ਬਾਹਰ ਸਨ।