ਸਾਬਕਾ ਆਸਟਰੇਲੀਆਈ ਸਪਿਨਰ ਪੀਟਰ ਫਿਲਪਾਟ ਦਾ ਦਿਹਾਂਤ

Monday, Nov 01, 2021 - 09:59 PM (IST)

ਸਾਬਕਾ ਆਸਟਰੇਲੀਆਈ ਸਪਿਨਰ ਪੀਟਰ ਫਿਲਪਾਟ ਦਾ ਦਿਹਾਂਤ

ਮੈਲਬੋਰਨ- ਸਾਬਕਾ ਆਸਟਰੇਲੀਆਈ ਸਪਿਨਰ ਪੀਟਰ ਫਿਲਪਾਟ ਦਾ ਇੱਥੇ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਸਨ। ਇਨ੍ਹਾਂ ਤੋਂ ਕੁਝ ਦਿਨ ਪਹਿਲਾਂ ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਏਲਨ ਡੇਵਿਡਸਨ ਤੇ ਐਸ਼ਲੇ ਮੈਲੇਟ ਦਾ ਦਿਹਾਂਤ ਹੋਇਆ ਸੀ। ਕ੍ਰਿਕਟ ਆਸਟਰੇਲੀਆ ਤੇ ਕਈ ਸਾਬਕਾ ਆਸਟਰੇਲੀਆਈ ਕ੍ਰਿਕਟਰਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਕ੍ਰਿਕਟ ਆਸਟਰੇਲੀਆ ਦੇ ਪ੍ਰਧਾਨ ਰਿਚਰਡ ਫਰਾਯਡੇਨਸਟੀਨ  ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੀਟਰ ਫਿਲਪਾਟ ਇਕ ਬੇਮਿਸਾਲ ਕ੍ਰਿਕਟਰ ਤੋਂ ਬਹੁਤ ਜ਼ਿਆਦਾ ਸੀ, ਉਹ ਇਕ ਅਜਿਹੇ ਵਿਅਕਤੀ ਸੀ ਜੋ ਕ੍ਰਿਕਟ ਦੇ ਲਈ ਅਲੱਗ ਹੀ ਜੋਸ਼ ਰੱਖਦੇ ਸੀ। 

ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ


ਆਸਟਰੇਲੀਆਈ ਕ੍ਰਿਕਟ ਦੇ ਲਈ ਪਿਛਲੇ ਕੁਝ ਦਿਨ ਬੇਹੱਦ ਦੁਖਦ ਰਹੇ ਹਨ। ਪਹਿਲਾਂ ਅਸੀਂ ਏਲਨ ਡੇਵਿਡਸਨ, ਐਸ਼ਲੇ ਮੈਲੇਟ ਤੇ ਹੁਣ ਪੀਟਰ ਫਿਲਪਾਟ ਨੂੰ ਖੋਹ ਦਿੱਤਾ। ਜ਼ਿਕਰਯੋਗ ਹੈ ਕਿ ਫਲਪਾਟ ਨੇ 1965 'ਚ ਵੈਸਟਇੰਡੀਜ਼ ਦੇ ਵਿਰੁੱਧ ਆਸਟਰੇਲੀਆ ਦੇ ਲਈ ਡੈਬਿਊ ਕੀਤਾ ਸੀ। ਇਸ ਸੀਰੀਜ਼ ਵਿਚ 18 ਵਿਕਟ ਲੈਣ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੇ ਵਿਰੁੱਧ ਆਪਣੇ ਪਹਿਲੇ ਏਸ਼ੇਜ਼ ਟੈਸਟ ਮੈਚ 'ਚ ਅਰਧ ਸੈਂਕੜਾ ਲਗਾਇਆ। ਫਿਲਪਾਟ ਨੇ 31 ਸਾਲ ਦੀ ਉਮਰ ਵਿਚ ਕ੍ਰਿਕਟ ਤੋਂ ਸੰਨਿਆਸ ਲਿਆ ਸੀ, ਜਿਸ ਤੋਂ ਬਾਅਦ ਉਹ ਕੋਚ ਬਣ ਗਏ ਸਨ।

ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।   
 


author

Gurdeep Singh

Content Editor

Related News