ਸਾਬਕਾ ਆਸਟ੍ਰੇਲੀਆਈ ਕਪਤਾਨ ਦਾ ਵੱਡਾ ਬਿਆਨ, ਭਾਰਤ ਨੂੰ ਕਲੀਨ ਸਵੀਪ ਕਰਨ ਦਾ ਇਹ ਬਿਹਤਰੀਨ ਮੌਕਾ
Sunday, Dec 20, 2020 - 02:56 PM (IST)
ਮੈਲਬੋਰਨ: ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਐਡੀਲੇਡ ਦੀ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਦੇ ‘ਗੰਭੀਰ ਜ਼ਖਮ’ ਤਾਜ਼ਾ ਹੋ ਗਏ ਹਨ ਅਤੇ ਇਹ ਆਸਟ੍ਰੇਲੀਆ ਦੇ ਕੋਲ ਚਾਰ ਟੈਸਟ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰਨ ਦਾ ਬਿਹਤਰੀਨ ਮੌਕਾ ਹੈ। ਭਾਰਤ ਗੁਲਾਬੀ ਗੇਂਦ ਨਾਲ ਖੇਡੇ ਗਏ ਪਹਿਲੇ ਟੈਸਟ ਕ੍ਰਿਕਟ ਮੈਚ ’ਚ ਦੂਜੀ ਪਾਰੀ ’ਚ ਆਪਣੇ ਘੱਟੋ-ਘੱਟ ਸਕੋਰ ’ਚ 36 ਦੌੜਾਂ ’ਤੇ ਆਊਟ ਹੋ ਗਿਆ ਸੀ। ਆਸਟ੍ਰੇਲੀਆ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਕੇ ਬਾਰਡਰ ਗਾਵਸਕਰ ਟਰਾਫੀ ’ਚ 1-0 ’ਚ ਵਾਧਾ ਵਧਾਇਆ।
ਪੋਂਟਿੰਗ ਨੇ ਕਿਹਾ ਕਿ ਹੁਣ ਕੁਝ ਗੰਭੀਰ ਜ਼ਖਮ ਖੁੱਲ੍ਹ ਗਏ ਹਨ। ਇਹ (ਕਲੀਨ ਸਵੀਪ ਦਾ) ਚੰਗਾ ਮੌਕਾ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਲਬੋਰਨ ’ਚ ਹਾਂ-ਪੱਖੀ ਨਤੀਜੇ ਦੀ ਉਮੀਦ ਰੱਖੀਏ ਅਤੇ ਜੇਕਰ ਅਸੀਂ ਅਜਿਹਾ ਕਰ ਦਿੰਦੇ ਹਾਂ ਤਾਂ ਭਾਰਤ ਲਈ ਵਾਪਸੀ ਕਰਨਾ ਅਤੇ ਇਕ ਮੈਚ ਜਿੱਤਣਾ ਮੁਸ਼ਕਿਲ ਹੋ ਜਾਵੇਗਾ। ਭਾਰਤ ਨੂੰ ਬਾਕੀ ਬਚੇ ਤਿੰਨ ਟੈਸਟ ਮੈਚਾਂ ’ਚ ਕਪਤਾਨ ਵਿਰਾਟ ਕੋਹਲੀ ਦੀ ਕਮੀ ਮਹਿਸੂਸ ਹੋਵੇਗੀ ਜੋ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲੇ ਜਾਣਗੇ ਅਤੇ ਪੋਂਟਿੰਗ ਨੇ ਕਿਹਾ ਕਿ ਇਹ ਮਹਿਮਾਨ ਟੀਮ ਲਈ ਅਸਲੀ ਪ੍ਰੀਖਿਆ ਹੋਵੇਗੀ ਜਿਸ ਨੂੰ ਅੰਜਿਕਿਆ ਰਹਾਣੇ ਦੀ ਕਪਤਾਨੀ ’ਚ ਵਾਪਸੀ ਕਰਨੀ ਹੋਵੇਗੀ। ਪੋਂਟਿੰਗ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਬਾਰੇ ’ਚ ਬਹੁਤ ਕੁਝ ਜਾਣ ਗਏ। ਭਾਰਤ ਨੂੰ 26 ਦਸੰਬਰ ਨੂੰ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਲਈ ਆਪਣੀ ਸਰਵਸ਼੍ਰੇਸ਼ਠ ਇਲੈਵਨ ਤਲਾਸ਼ਨੀ ਹੋਵੇਗੀ ਕਿਉਂਕਿ ਯੁਵਾ ਸਲਾਮੀ ਬੱਲੇਬਾਜ਼ੀ ਪਿ੍ਰਥਵੀ ਸ਼ਾ ਅਤੇ ਵਿਕਟਕੀਪਰ ਰਿੱਧੀਮਾਨ ਸਾਹਾ ਪਹਿਲੇ ਟੈਸਟ ’ਚ ਨਹੀਂ ਚੱਲ ਪਾਏ ਸਨ।
ਪੋਂਟਿੰਗ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ ਨੂੰ ਮੈਲਬੋਰਨ ’ਚ ਮੌਕਾ ਦੇਣ ਦੇ ਪੱਖ ’ਚ ਹਨ। ਉਨ੍ਹਾਂ ਨੇ ਕਿਹਾ ਕਿ ਉਹ 2 ਬਦਲਾਅ ਕਰ ਸਕਦੇ ਹਨ। ਪੰਤ ਨੂੰ ਮੱਧ ਲੜੀ ’ਚ ਹੋਣਾ ਚਾਹੀਦਾ ਹੈ। ਕੋਹਲੀ ਦੇ ਨਹੀਂ ਹੋਣ ਨਾਲ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ਮਜ਼ਬੂਤ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਅੰਤਿਮ ਇਲੈਵਨ ’ਚ ਰੱਖਣਾ ਚਾਹੀਦਾ ਹੈ।