ਫੋਰਬਸ ਦੀ ਹਾਈਐਸਟ ਪੇਡ ਐਂਟਰਟੇਨਰ-2019 ਲਿਸਟ ਵਿਚ 4 ਖਿਡਾਰੀ ਵੀ ਸ਼ਾਮਲ

Saturday, Jul 13, 2019 - 03:33 AM (IST)

ਫੋਰਬਸ ਦੀ ਹਾਈਐਸਟ ਪੇਡ ਐਂਟਰਟੇਨਰ-2019 ਲਿਸਟ ਵਿਚ 4 ਖਿਡਾਰੀ ਵੀ ਸ਼ਾਮਲ

ਜਲੰਧਰ - ਮਸ਼ਹੂਰ ਪੱਤ੍ਰਿਕਾ ਫੋਰਬਸ ਦੀ ਹਾਈਐਸਟ ਪੇਡ ਐਂਟਰਟੇਨਰ-2019 ਲਿਸਟ ਦੀ ਟਾਪ-10 ਪੁਜ਼ੀਸ਼ਨ ਵਿਚ ਚਾਰ ਖਿਡਾਰੀਆਂ ਨੇ ਜਗ੍ਹਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਲਿਸਟ ਵਿਚ ਅਰਜਨਟੀਨਾ ਦੇ ਲਿਓਨਿਲ ਮੇਸੀ ਇਕ ਵਾਰ ਫਿਰ ਤੋਂ 127 ਮਿਲੀਅਨ ਡਾਲਰ ਦੀ ਕਮਾਈ ਦੇ ਨਾਲ ਚੌਥੇ ਸਥਾਨ 'ਤੇ ਹਨ। ਉਥੇ ਹੀ 109 ਮਿਲੀਅਨ ਡਾਲਰ ਦੇ ਨਾਲ ਰੋਨਾਲਡੋ, ਨੇਮਾਰ 105 ਅਤੇ ਕੈਨੇਲੋ ਓਲਵਾਰੇਜ 94 ਮਿਲੀਅਨ ਡਾਲਰ ਦੇ ਨਾਲ ਇਸ ਲਿਸਟ ਵਿਚ ਬਣੇ ਹੋਏ ਹਨ। ਇਸ ਲਿਸਟ ਵਿਚ ਅਜੇ ਵੀ ਅਮਰੀਕੀ ਸੰਗੀਤਕਾਰ ਤੇ ਗਾਇਕਾ ਟੇਲਰ ਸਵਿਫਟ ਨੰਬਰ ਵਨ ਪੁਜ਼ੀਸ਼ਨ 'ਤੇ ਬਣੀ ਹੋਈ ਹੈ। 
ਹਾਈਐਸਟ ਪੇਡ ਐਂਟਰਟੇਨਰ-2019 ਦੇ ਟਾਪ-10

ਲੜੀ  ਨਾਂ   ਕਮਾਈ  ਕਿੱਤਾ
1. ਟੇਲਰ ਸਵਿਫਟ 185 ਮਿਲੀਅਨ ਡਾਲਰ   ਸੰਗੀਤਕਾਰ
2.  ਕਾਈਲੀ ਜੇਨਰ  170 ਮਿਲੀਅਨ ਡਾਲਰ   ਪਰਸਨੈਲਿਟੀ
3. ਕੈਨੇ ਵੈਸਟ   150 ਮਿਲੀਅਨ ਡਾਲਰ ਸੰਗੀਤਕਾਰ
4. ਲਿਓਨਿਲ ਮੇਸੀ 127 ਮਿਲੀਅਨ ਡਾਲਰ ਐਥਲੀਟ
5.  ਈਡੀ ਸ਼ੀਰਨ   110 ਮਿਲੀਅਨ ਡਾਲਰ  ਸੰਗੀਤਕਾਰ
6. ਕ੍ਰਿਸਟੀਆਨੋ ਰੋਨਾਲਡੋ 109 ਮਿਲੀਅਨ ਡਾਲਰ ਐਥਲੀਟ
7.  ਨੇਮਾਰ 105 ਮਿਲੀਅਨ ਡਾਲਰ ਐਥਲੀਟ
8. ਈਗਲਸ  100 ਮਿਲੀਅਨ ਡਾਲਰ ਸੰਗੀਤਕਾਰ
9. ਡਾ. ਫਿਲ ਮੈਕਗ੍ਰਾ  95 ਮਿਲੀਅਨ ਡਾਲਰ  ਪਰਸਨੈਲਿਟੀ
10. ਕੈਨੇਲੋ ਅਲਵਾਰੇਜ 94 ਮਿਲੀਅਨ ਡਾਲਰ ਐਥਲੀਟ

 


author

Gurdeep Singh

Content Editor

Related News