ਪ੍ਰਦਰਸ਼ਨੀ ਮੈਚ ''ਚ ਦਿਖਾਈ ਦੇਣਗੇ ਦਿੱਗਜ ਫੁੱਟਬਾਲਰ
Tuesday, Sep 05, 2017 - 05:17 PM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵਕੱਪ ਤੋਂ ਪਹਿਲਾਂ ਇੱਥੇ ਡੀ ਵਾਈ ਪਾਟਿਲ ਸਟੇਡੀਅਮ 'ਚ ਬੁੱਧਵਾਰ ਨੂੰ ਹੋਣ ਵਾਲੇ ਪ੍ਰਦਰਸ਼ਨੀ ਮੈਚ 'ਚ ਦਿੱਗਜ ਫੁੱਟਬਾਲ ਖਿਡਾਰੀਆਂ ਨੂੰ ਦੇਖਣ ਦਾ ਮੌਕਾ ਮਿਲੇਗਾ। ਡੀ.ਵਾਈ. ਸਟੇਡੀਅਮ 'ਚ ਰੱਖੇ ਗਏ ਇਸ ਮੈਚ 'ਚ ਪ੍ਰਵੇਸ਼ ਲਈ ਪ੍ਰਸ਼ੰਸਕਾਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ ਜਦੋਂਕਿ ਉਨ੍ਹਾਂ ਨੂੰ ਇੱਥੇ ਕਾਰਲੋਸ ਵਾਲਡੇਰਾਮਾ, ਫਰਨਾਡੋ ਮੋਰੀਨੇਸ, ਮਾਰਸਲ ਡੇਸਾਇਲੀ, ਜਾਰਜ ਕੈਂਪੋਸ ਅਤੇ ਐਮਾਨੁਅਲ ਏਮਯੂਨੇਕੇ ਵਰਗੇ ਦਿੱਗਜਾਂ ਨੂੰ ਸਾਹਮਣੇ ਤੋਂ ਦੇਖਣ ਦਾ ਮੌਕਾ ਹੋਵੇਗਾ। ਦਿੱਗਜਾਂ ਨੂੰ ਮੁਫਤ ਦੇਖਣ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਇੱਥੇ ਫੀਫਾ ਟਰਾਫੀ ਦੇ ਨੇੜੇ ਤੋਂ ਦੇਖਣ ਅਤੇ ਉਸ ਦੇ ਨਾਲ ਤਸਵੀਰਾਂ ਲੈਣ ਦਾ ਵੀ ਮੌਕਾ ਹੋਵੇਗਾ। ਸਥਾਨਿਕ ਆਯੋਜਨ ਕਮੇਟੀ ਦੇ ਪ੍ਰਾਜੈਕਟ ਡਾਇਰੈਕਟਰ ਜਾਏ ਭੱਟਾਚਾਰੀਆ ਨੇ ਕਿਹਾ ਕਿ ਫੁੱਟਬਾਲ ਪ੍ਰਸ਼ੰਸਕਾਂ ਲਈ ਤਾਂ ਇਹ ਸੁਪਨੇ ਦੇ ਪੂਰੇ ਹੋਣ ਵਰਗਾ ਹੈ।