ਫੁੱਟਬਾਲਰਾਂ ਨੇ ਮਾਸਕ ਪਾ ਕੇ ਕੀਤਾ ISL ਮੈਚ ਲਈ ਅਭਿਆਸ

Wednesday, Dec 06, 2017 - 02:17 AM (IST)

ਫੁੱਟਬਾਲਰਾਂ ਨੇ ਮਾਸਕ ਪਾ ਕੇ ਕੀਤਾ  ISL ਮੈਚ ਲਈ ਅਭਿਆਸ

ਨਵੀਂ ਦਿੱਲੀ— ਸ਼ਹਿਰ ਵਿਚ ਹਵਾ ਪ੍ਰਦੂਸ਼ਣ ਸਿਰਫ ਸ਼੍ਰੀਲੰਕਾਈ ਕ੍ਰਿਕਟਰਾਂ ਲਈ ਹੀ ਚਿੰਤਾ ਦਾ ਵਿਸ਼ਾ ਨਹੀਂ ਬਣਿਆ ਹੋਇਆ ਹੈ ਸਗੋਂ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਵਿਚ ਹਿੱਸਾ ਲੈ ਰਹੇ ਫੁੱਟਬਾਲਰਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਮੰਗਲਵਾਰ ਨੂੰ ਮਾਸਕ ਪਾ ਕੇ ਅਭਿਆਸ ਕਰਨ ਲਈ ਉਤਰੇ।
ਦਿੱਲੀ ਡਾਇਨਾਮੋਜ ਦੀ ਟੀਮ ਬੁੱਧਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਆਪਣੇ ਦੂਜੇ ਘਰੇਲੂ ਮੈਚ ਵਿਚ ਜਮਸ਼ੇਦਪੁਰ ਐੱਫ. ਸੀ. ਨਾਲ ਭਿੜੇਗੀ। ਘਰੇਲੂ ਟੀਮ ਦੇ  ਟ੍ਰੇਨਿੰਗ ਸੈਸ਼ਨ ਦੌਰਾਨ ਕੁਝ ਖਿਡਾਰੀਆਂ ਨੇ ਮਾਸਕ ਪਾਏ ਹੋਏ ਸਨ।


Related News