ਕਦੀ ਰੋਨਾਲਡੋ ਕੋਲ ਖਾਣ ਨੂੰ ਨਹੀਂ ਹੁੰਦੇ ਸਨ ਪੈਸੇ, ਹੁਣ ਇਕ ਹੱਥ 'ਚ ਹੈ 6 ਕਰੋੜ ਰੁਪਏ ਦੀ ਜਿਊਲਰੀ

Thursday, Jan 02, 2020 - 01:47 PM (IST)

ਕਦੀ ਰੋਨਾਲਡੋ ਕੋਲ ਖਾਣ ਨੂੰ ਨਹੀਂ ਹੁੰਦੇ ਸਨ ਪੈਸੇ, ਹੁਣ ਇਕ ਹੱਥ 'ਚ ਹੈ 6 ਕਰੋੜ ਰੁਪਏ ਦੀ ਜਿਊਲਰੀ

ਸਪੋਰਟਸ ਡੈਸਕ— ਖੇਡ ਦੀ ਦੁਨੀਆ 'ਚ ਜਦੋਂ ਕਿਸੇ ਖਿਡਾਰੀ ਦੇ ਨਾਂ ਦਾ ਸਿੱਕਾ ਚਲਦਾ ਹੈ ਤਾਂ ਸ਼ੋਹਰਤ ਅਤੇ ਪੈਸਾ ਦੋਵੇਂ ਹੀ ਉਸ ਦੇ ਕਦਮ ਚੁੰਮਦੇ ਹਨ। ਬਚਪਨ 'ਚ ਗਰੀਬੀ 'ਚ ਜ਼ਿੰਦਗੀ ਗੁਜ਼ਾਰਨ ਵਾਲੇ ਖਿਡਾਰੀ ਆਪਣੇ ਸੰਘਰਸ਼ ਅਤੇ ਹੁਨਰ ਦੇ ਦਮ 'ਤੇ ਪੂਰੀ ਦੁਨੀਆ 'ਚ ਕਰੋੜਾ ਫੈਨਜ਼ ਬਣਾਉਂਦੇ ਹਨ ਅਤੇ ਸਫਲਤਾਵਾਂ ਜਿਵੇਂ ਉਨ੍ਹਾਂ ਦੀਆਂ ਗੁਲਾਮ ਹੋਣ। ਤੁਸੀਂ ਅਜਿਹੀਆਂ ਕਈ ਕਹਾਣੀਆਂ ਪੜ੍ਹੀਆਂ ਅਤੇ ਸੁਣੀਆਂ ਹੋਣਗੀਆਂ ਪਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਨਾਂ ਕੋਈ ਕਿਵੇਂ ਭੁਲ ਸਕਦਾ ਹੈ। ਕ੍ਰਿਸਟੀਆਨੋ ਰੋਨਾਲਡੋ ਖੇਡ ਦੀ ਦੁਨੀਆ ਦਾ ਇਕ ਚਮਕਦਾ ਸਿਤਾਰਾ ਹੈ। ਰੋਨਾਲਡੋ ਦਾ ਬਚਪਨ ਸੰਘਰਸ਼ਾਂ 'ਚ ਗੁਜ਼ਰਿਆ ਹੈ ਅਤੇ ਖਾਣ ਤਕ ਲਈ ਉਨ੍ਹਾਂ ਨੂੰ ਪੈਸਿਆਂ ਦੀ ਕਮੀ ਨਾਲ ਜੁਝਣਾ ਪਿਆ ਪਰ ਅੱਜ ਹਾਲਾਤ ਕੁਝ ਹੋਰ ਹਨ।
PunjabKesari
ਰੋਨਾਲਡੋ ਜਿਮ 'ਚ ਕਈ ਘੰਟਿਆਂ ਤਕ ਪਸੀਨਾ ਵਹਾਉਂਦੇ ਹਨ ਅਤੇ ਹਰ ਦਿਨ ਆਪਣੀ ਖੇਡ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਰੋਨਾਲਡੋ ਆਪਣੀ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਵੀ ਪ੍ਰਸਿੱਧ ਹਨ। ਇਕ ਹੱਥ 'ਚ ਰੋਨਾਲਡੋ 6 ਕਰੋੜ ਦਾ ਸਾਮਾਨ (ਜਿਊਲਰੀ) ਪਹਿਨਦੇ ਹਨ। ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀਆਂ 'ਚ ਸ਼ੁਮਾਰ ਰੋਨਾਲਡੋ ਨੇ ਹਾਲ ਹੀ 'ਚ ਦੁਬਈ 'ਚ ਹੋਈ ਇਕ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ ਜਿੱਥੇ ਉਨ੍ਹਾਂ ਦੇ ਹੱਥ 'ਚ Rolex GMT-Master Ice ਦੀ ਇਕ ਘੜੀ ਦਿਸੀ। ਇਸ ਦਾ ਮੁੱਲ ਲਗਭਗ 4 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਘੜੀ ਬਾਰੇ ਗੱਲ ਕਰੀਏ ਤਾਂ ਇਸ 'ਚ 18 ਕੈਰੇਟ ਵ੍ਹਾਈਟ ਗੋਲਡ ਅਤੇ ਹੀਰੇ ਜੜੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਰੋਨਾਲਡੋ ਕੋਲ ਇਕ ਹੀ ਘੜੀ ਨਹੀਂ ਹੈ ਸਗੋਂ ਉਸ ਦੇ ਕੋਲ ਅਜਿਹੀਆਂ ਕਈ ਮਹਿੰਗੀਆਂ ਘੜੀਆਂ ਦਾ ਕੁਲੈਕਸ਼ਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਹੱਥ 'ਚ ਹੀਰੇ ਦੀਆਂ ਦੋ ਮੁੰਦਰੀਆਂ ਵੀ ਹਨ ਜਿਨ੍ਹਾਂ ਦੀ ਕੀਮਤ 2 ਕਰੋੜ ਰੁਪਏ ਦੇ ਲਗਭਗ ਹੈ। ਰੋਨਾਲਡੋ ਨੇ ਫਿਲਮ 'ਚ ਵੀ ਆਪਣੇ ਹੱਥ ਆਜ਼ਮਾਉਣ ਦੀ ਗੱਲ ਕਹੀ।


author

Tarsem Singh

Content Editor

Related News