ਫੁੱਟਬਾਲਰ ਏਸਪ੍ਰੀਲਾ ਅਡਲਟ ਫਿਲਮਾਂ ਦੀ ਐਕਟਰੈੱਸ ਨੂੰ ਬਰਥਡੇ ''ਤੇ ਬੁਲਾ ਕੇ ਆਇਆ ਵਿਵਾਦਾਂ ''ਚ
Wednesday, May 15, 2019 - 07:04 PM (IST)
ਨਵੀਂ ਦਿੱਲੀ : ਨਿਊਕੈਸਲ ਕਲੱਬ ਦੇ ਚੌਟੀ ਦਾ ਫੁੱਟਬਾਲਰ ਫਾਸਟੀਨੋ ਏਸਪ੍ਰੀਲਾ ਵਿਵਾਦਾਂ ਵਿਚ ਫਸ ਗਿਆ ਹੈ। ਅਸਲ ਵਿਚ ਏਸਪ੍ਰੀਲਾ ਨੇ ਆਪਣੇ 50ਵੇਂ ਜਨਮ ਦਿਨ ਲਈ ਅਡਲਟ ਫਿਲਮਾਂ ਦੀ ਐਕਟਰੈੱਸ ਏਸਪੈਰਾਂਜਾ ਗੋਮੇਜ ਨੂੰ ਸੱਦਾ ਦਿੱਤਾ ਸੀ, ਜੋ ਉਸ ਦੇ ਫੈਨਸ ਨੂੰ ਪਸੰਦ ਨਹੀਂ ਆਇਆ। ਅਸਲ ਵਿਚ ਐਕਟ੍ਰੈੱਸ ਗੋਮੇਜ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹ ਇਕ ਮੁਰਗੇ ਦੇ ਨਾਲ ਖੇਡ ਰਹੀ ਸੀ। ਗੋਮੇਜ ਨੇ ਏਸਪ੍ਰੀਲਾ ਨੂੰ ਟੈਗ ਕਰਦੇ ਹੋਏ ਲਿਖਿਆ—ਮੈਂ ਆਪਣੇ ਮੁਰਗੇ ਨੂੰ ਤੁਹਾਡੇ ਫਾਰਮ ਹਾਊਸ 'ਤੇ ਲੈ ਕੇ ਆ ਰਹੀ ਹਾਂ। ਇਸ 'ਤੇ ਏਸਪ੍ਰੀਲੇ ਨੇ ਰਿਪਲਾਈ ਕੀਤਾ— ਮੈਂ ਇੱਥੇ ਤੁਹਾਡੇ ਤੇ ਤੁਹਾਡੇ ਮੁਰਗੇ ਦਾ ਇੰਤਜ਼ਾਰ ਕਰ ਰਿਹਾ ਹਾਂ। ਇਹ ਮੇਰੇ ਸਾਂਡ ਨਾਲ ਖੇਡੇਗਾ। ਮੈਨੂੰ ਉਮੀਦ ਹੈ ਕਿ ਉਹ ਉਸ ਨੂੰ ਮਾਰੇਗਾ ਨਹੀਂ। ਉਹ ਬੀਜ਼ੀ ਰਹੇਗਾ ਤਾਂ ਤੁਸੀਂ ਮੇਰੇ 50ਵੇਂ ਜਨਮ ਦਿਨ 'ਤੇ ਮੇਰੇ ਨਾਲ ਕੇਕ 'ਤੇ ਲੱਗੀਆਂ ਮੋਮਬੱਤੀਆਂ ਬੁਝਾਉਣ ਲਈ ਮੌਜੂਦ ਰਹਿਣਾ। ਉਮਰਦਰਾਜ ਏਸਪ੍ਰੀਲਾ ਦਾ ਇਸ ਤਰ੍ਹਾਂ ਫਲਰਟ ਕਰਨਾ ਉਸ ਦੇ ਕਈ ਫੈਨਸ ਨੂੰ ਰਾਸ ਨਹੀਂ ਆਇਆ। ਉਨ੍ਹਾਂ ਨੇ ਖੁੱਲ੍ਹ ਕੇ ਇਸ ਫੁੱਟਬਾਲਰ ਦਾ ਵਿਰੋਧ ਕੀਤਾ ਤੇ ਉਸ ਨੂੰ ਆਦਰਸ਼ ਜੀਵਨ ਜਿਊਣ ਦੀ ਨਸੀਹਤ ਵੀ ਦੇ ਦਿੱਤੀ

ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਗੋਮੇਜ ਕਾਰਨ ਏਸਪ੍ਰੀਲਾ ਚਰਚਾ ਵਿਚ ਆਈ ਹੈ। ਇਸ ਤੋਂ ਪਹਿਲਾਂ ਵੀ ਗੋਮੇਜ ਨੇ ਇਕ ਟੀ. ਵੀ. ਸ਼ੌਅ 'ਤੇ ਏਸਪ੍ਰੀਲਾ ਦੇ ਸ਼ਰਾਰਤੀ ਇਰਾਦਿਆਂ ਦੀ ਪੋਲ ਖੇਡ ਕੇ ਰੱਖ ਦਿੱਤੀ ਸੀ। ਟੀ. ਵੀ. ਸ਼ੌਅ 'ਤੇ ਉਸਨੇ ਕਿਹਾ ਸੀ ਕਿ ਮੈਨੂੰ ਏਸਪ੍ਰੀਲਾ ਲੰਮੇ ਸਮੇਂ ਤੋਂ ਪ੍ਰਪੋਜ਼ ਕਰ ਰਿਹਾ ਹੈ ਪਰ ਮੈਨੂੰ ਉਸ ਵਿਚ ਕੋਈ ਦਿਲਚਸਪੀ ਨਹੀਂ ਹੈ।

