ਫੁੱਟਬਾਲਰ ਐਂਥਨੀ ਨੇ ਚੀਟਿੰਗ ਲਈ ਗਰਲਫ੍ਰੈਂਡ ਮੈਲੀਨਾ ਤੋਂ ਮੰਗੀ ਮੁਆਫੀ

Saturday, Feb 23, 2019 - 04:01 AM (IST)

ਫੁੱਟਬਾਲਰ ਐਂਥਨੀ ਨੇ ਚੀਟਿੰਗ ਲਈ ਗਰਲਫ੍ਰੈਂਡ ਮੈਲੀਨਾ ਤੋਂ ਮੰਗੀ ਮੁਆਫੀ

ਜਲੰਧਰ— ਮਾਨਚੈਸਟਰ ਯੂਨਾਈਟਿਡ ਦੇ ਫੁੱਟਬਾਲਰ ਐਂਥਨੀ ਮਾਰਸ਼ਲ ਨੇ ਆਖਿਰਕਾਰ ਆਪਣੀ ਗਰਲਫ੍ਰੈਂਡ ਤੋਂ ਸੋਸ਼ਲ ਸਾਈਟਸ ਰਾਹੀਂ ਮੁਆਫੀ ਮੰਗ ਲਈ ਹੈ। ਐਂਥਨੀ 'ਤੇ ਦੋਸ਼ ਸੀ ਕਿ ਉਸ ਦੀ ਗਰਲਫ੍ਰੈਂਡ ਮੈਲੀਨਾ ਡੀਕਰੂਜ਼ ਜਦੋਂ 8 ਮਹੀਨਿਆਂ ਦੀ ਗਰਭਵਤੀ ਸੀ ਤਾਂ ਉਸ ਨੇ ਫਰਾਂਸ ਦੀ ਇਕ ਮਾਡਲ ਮਲਿਕਾ ਨੂੰ ਅਸ਼ਲੀਲ ਮੈਸੇਜ ਭੇਜੇ ਸਨ।
ਘਟਨਾਚੱਕਰ ਤੋਂ ਬਾਅਦ ਐਥਨੀ ਨਾਲ ਉਸ ਦੀ ਗਰਲਫ੍ਰੈਂਡ ਮੈਲੀਨਾ ਤੇ ਫੈਨਜ਼ ਨਾਰਾਜ਼ ਚੱਲ ਰਹੇ ਸਨ। ਆਖਿਰਕਾਰ ਐਂਥਨੀ ਨੇ ਆਪਣੀ ਗਲਤੀ ਮੰਨਦੇ ਹੋਏ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ। ਇਸ ਵਿਚ ਲਿਖਿਆ, ''ਮੈਂ ਆਪਣੇ ਰਿਸ਼ਤੇਦਾਰਾਂ, ਆਪਣੇ ਸੁੰਦਰ ਪਰਿਵਾਰ ਤੇ ਵਿਸ਼ੇਸ਼ ਤੌਰ 'ਤੇ ਆਪਣੀ ਮੰਗੇਤਰ ਨਾਲ ਹਾਲ ਹੀ ਦੇ ਮਹੀਨਿਆਂ 'ਚ ਕੀਤੇ ਨੁਕਸਾਨ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਗਲਤੀਆਂ ਕੀਤੀਆਂ ਤੇ ਇਸ ਦਾ ਮੈਨੂੰ ਦੁੱਖ ਹੈ। ਇਹ ਦੁਬਾਰਾ ਨਹੀਂ ਹੋਵੇਗਾ।''
ਦੱਸ ਦਿੰਦੇ ਹਾਂ ਕਿ ਮਲਿਕਾ ਨੇ ਦੋਸ਼ ਲਾਇਆ ਸੀ ਕਿ ਐਂਥਨੀ ਨੇ ਸਭ ਤੋਂ ਪਹਿਲਾਂ, ''ਕਿਵੇਂ ਹੋ ਤੁਸੀਂ।'' ਤੇ ਸੈਲਫੀਆਂ ਭੇਜ ਕੇ ਗੱਲਬਾਤ ਸ਼ੁਰੂ ਕੀਤੀ ਸੀ ਪਰ ਇਸ ਦੌਰਾਨ ਉਹ ਵਿਅਕਤੀਗਤ ਸਵਾਲਾਂ 'ਤੇ ਉਤਰ ਆਇਆ। ਇਹ ਇੰਨੇ ਵਿਅਕਤੀਗਤ ਸਨ, ਜਿਹੜੇ ਮੇਰੇ ਲਈ ਦੱਸਣੇ ਮੁਸ਼ਕਿਲ ਹੋ ਰਹੇ ਸਨ। ਮੈਨੂੰ ਪਤਾ ਸੀ ਕਿ ਐਂਥਨੀ ਇਕ ਬੱਚੇ ਦਾ ਪਿਤਾ ਬਣਨ ਵਾਲਾ ਹੈ, ਇਸ ਲਈ ਮੈਂ ਗੱਲ ਅੱਗੇ ਨਹੀਂ ਵਧਾਈ ਪਰ ਹੱਦ ਤਾਂ ਉਦੋਂ ਹੋ ਗਈ, ਜਦੋਂ ਐਂਥਨੀ ਨੇ ਮੈਨੂੰ ਮੇਰੀਆਂ ਪ੍ਰਾਈਵੇਟ ਫੋਟੋਆਂ ਭੇਜਣ ਨੂੰ ਕਿਹਾ। ਐਂਥਨੀ ਨੇ ਉਸ ਨੂੰ ਮਾਨਚੈਸਟਰ ਵਿਚ ਮਿਲਣ ਨੂੰ ਕਿਹਾ। ਨਾਲ ਹੀ ਕਿਹਾ ਕਿ ਉੱਥੇ ਉਸ ਨੂੰ ਕੋਈ ਨਹੀਂ ਦੇਖੇਗਾ। 
ਐਂਥਨੀ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਮਲਿਕਾ ਨੇ ਕਿਹਾ ਸੀ ਕਿ ਮੈਂ ਆਪਣੇ ਕੁਝ ਦੋਸਤਾਂ ਨਾਲ ਬਾਹਰ ਸੀ। ਐਂਥਨੀ ਮੇਰੇ ਨੇੜੇ ਇਕ ਦੂਜੇ ਟੇਬਲ 'ਤੇ ਬੈਠਾ ਸੀ ਤੇ ਲਗਾਤਾਰ ਮੈਨੂੰ ਦੇਖ ਰਿਹਾ ਸੀ। ਆਖਿਰਕਾਰ ਮੈਂ ਉਸ ਨਾਲ ਗੱਲ ਕੀਤੀ। ਉਹ ਮੈਨੂੰ ਨਾਲ ਨੱਚਣ ਨੂੰ ਕਹਿ ਰਿਹਾ ਸੀ। ਨਾਲ ਹੀ ਨਾਲ ਉਹ ਘਬਰਾ ਵੀ ਰਿਹਾ ਸੀ। ਉਸ ਨੂੰ ਸ਼ਾਇਦ ਡਰ ਸੀ ਕਿ ਉਨ੍ਹਾਂ ਦੋਵਾਂ ਨੂੰ ਕੋਈ ਹੋਰ ਦੇਖ ਨਾ ਲਵੇ। ਆਖਿਰਕਾਰ ਉਸ ਦਿਨ ਅਸੀਂ ਇਕ-ਦੂਜੇ ਦੇ ਨੰਬਰ ਲਏ ਪਰ ਉਸੇ ਰਾਤ ਐਂਥਨੀ ਨੇ ਜਿਹੜੇ ਮੈਸੇਜ ਭੇਜੇ, ਉਹ ਕਦੇ ਵੀ ਚੰਗੀ ਸ਼੍ਰੇਣੀ ਵਿਚ ਨਹੀਂ ਆ ਸਕਦੇ ਸਨ। 


author

Gurdeep Singh

Content Editor

Related News