ਫੁੱਟਬਾਲ ਟੂਰਨਾਮੈਂਟ : ਬ੍ਰਾਜ਼ੀਲ ਨੇ ਭਾਰਤ ਨੂੰ 6-1 ਨਾਲ ਹਰਾਇਆ
Friday, Nov 26, 2021 - 10:20 PM (IST)
ਮਾਨੌਸ (ਬ੍ਰਾਜ਼ੀਲ)- ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਬ੍ਰਾਜ਼ੀਲ ਵਰਗੀ ਸ਼ਾਨਦਾਰ ਟੀਮ ਦੇ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ 6-1 ਨਾਲ ਹਰਾ ਦਿੱਤਾ। ਵਿਸ਼ਵ ਕੱਪ 2007 ਦੀ ਉਪ ਜੇਤੂ ਬ੍ਰਾਜ਼ੀਲ ਦੇ ਲਈ ਡੇਬੋਰਾ ਓਲਿਵਿਅਰਾ ਨੇ ਪਹਿਲੇ ਹੀ ਮਿੰਟ 'ਚ ਗੋਲ ਕਰ ਦਿੱਤਾ। ਭਾਰਤ ਦੀ ਮਨੀਸ਼ਾ ਕਲਿਆਣ ਨੇ 8ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਜਿਯੋਵਾਨਾ ਕੋਸਟਾ ਨੇ 36ਵੇਂ ਮਿੰਟ 'ਚ ਬ੍ਰਾਜ਼ੀਲ ਨੂੰ ਫਿਰ ਬੜ੍ਹਤ ਦਿਵਾ ਦਿੱਤੀ। ਦੂਜੇ ਹਾਫ ਵਿਚ ਬ੍ਰਾਜ਼ੀਲ ਨੇ ਚਾਰ ਹੋਰ ਗੋਲ ਕੀਤੇ। ਉਸ ਦੇ ਲਈ ਬੋਰਗਸ (52ਵੇਂ, 81ਵੇਂ ਮਿੰਟ), ਕੈਰੋਵਿਨ ਫੇਰਾਜ਼ (54ਵੇਂ) ਤੇ ਗੇਸੇ ਫੇਰੇਈਰਾ (76ਵੇਂ) ਨੇ ਗੋਲ ਕੀਤੇ।
ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ
ਇਸ ਮੈਚ ਦੇ ਨਾਲ ਹੀ ਬ੍ਰਾਜ਼ੀਲ ਦੀ ਮਿਡਫੀਲਡਰ ਫੋਰਮਿਗਾ ਨੇ 43 ਸਾਲਾ ਦੀ ਉਮਰ 'ਚ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਸੱਤ ਓਲੰਪਿਕ ਤੇ 7 ਵਿਸ਼ਵ ਕੱਪ ਖੇਡੇ ਹਨ। ਵਿਸ਼ਵ ਰੈਂਕਿੰਗ ਵਿਚ 7ਵੇਂ ਸਥਾਨ 'ਤੇ ਕਾਬਿਜ਼ ਤੇ 57ਵੀਂ ਰੈਂਕਿੰਗ ਵਾਲੀ ਭਾਰਤੀ ਟੀਮ ਦੇ ਵਿਚ ਇਹ ਮੁਕਾਬਲਾ ਸ਼ਾਨਦਾਰ ਸੀ। ਬ੍ਰਾਜ਼ੀਲ ਨੇ ਗੇਂਦ 'ਤੇ 70 ਫੀਸਦੀ ਕੰਟਰੋਲ ਬਣਾਏ ਰੱਖਿਆ। ਭਾਰਤ ਦੇ ਲਈ ਵਧੀਆ ਗੱਲ ਮਨੀਸ਼ਾ ਦਾ ਗੋਲ ਤੇ ਗੋਲਕੀਪਰ ਅਦਿੱਤੀ ਚੌਹਾਨ ਦਾ ਪ੍ਰਦਰਸ਼ਨ ਰਿਹਾ। ਭਾਰਤ ਨੂੰ 29 ਨਵੰਬਰ ਨੂੰ ਚਿਲੀ ਤੇ 2 ਦਸੰਬਰ ਨੂੰ ਵੈਨੇਜ਼ੁਏਲਾ ਨਾਲ ਖੇਡਣਾ ਹੈ।
ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।