FSDL ਅੰਡਰ 17 ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਮੁੰਬਈ

08/31/2019 9:54:24 AM

ਮੁੰਬਈ— ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ (ਐੱਫ. ਐੱਸ. ਡੀ. ਐੱਲ.) ਚਾਰ ਟੀਮਾਂ ਦੇ ਨਾਲ ਮਹਿਲਾ ਅੰਡਰ-17 ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੇ ਨਾਲ ਬੱਚਿਆਂ ਦੀ ਲੀਗ ਦਾ ਆਯੋਜਨ ਕਰੇਗਾ। ਐੱਫ. ਐੱਸ. ਡੀ. ਐੱਲ. ਦੀ ਪ੍ਰਧਾਨ ਨੀਤਾ ਅੰਬਾਨੀ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਕਲੱਬ ਮਾਲਕਾਂ ਨਾਲ ਮੁਲਾਕਾਤ ਦੇ ਬਾਅਦ ਮੀਡੀਆ ਬਿਆਨ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਇਸ ਬੈਠਕ ’ਚ ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਵੀ ਮੌਜੂਦ ਸਨ। 

ਨੀਤਾ ਨੇ ਕਿਹਾ, ‘‘ਮਹਿਲਾ ਅੰਡਰ-17 ਅਤੇ ਬੱਚਿਆਂ ਦੇ ਲੀਗ ਟੂਰਨਾਮੈਂਟ ਦੇ ਜ਼ਰੀਏ ਭਾਰਤ ’ਚ ਇਸ ਖੇਡ ਨੂੰ ਹੋਰ ਵੀ ਲੋਕਪਿ੍ਰਯਤਾ ਮਿਲੇਗੀ।’’ ਉਨ੍ਹਾਂ ਕਿਹਾ, ‘‘2017 ’ਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਨੇ ਫੁੱਟਬਾਲ ਦੇ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਨੂੰ ਵਧਾਇਆ ਅਤੇ ਮੈਨੂੰ ਵਿਸ਼ਵਾਸ ਹੈ ਕਿ ਫੀਫਾ ਅੰਡਰ-17 ਵਿਸ਼ਵ ਕੱਪ 2020 ਇਸ ਨੂੰ ਅੱਗੇ ਲੈ ਕੇ ਜਾਵੇਗਾ।’’ ਅੰਡਰ-17 ਮਹਿਲਾ ਟੂਰਨਾਮੈਂਟ ਦਾ ਆਯੋਜਨ ਇਸ ਸਾਲ ਨਵੰਬਰ ਦੇ ਮੱਧ ’ਚ ਹੋਵੇਗਾ ਜਿਸ ’ਚ 100 ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈਣਗੇ।


Tarsem Singh

Content Editor

Related News