ਫੁੱਟਬਾਲ ਸੈਫ ਮਹਿਲਾ : ਭਾਰਤ ਅਤੇ ਨੇਪਾਲ ''ਚ ਹੋਵੇਗਾ ਖਿਤਾਬੀ ਮੁਕਾਬਲਾ

03/20/2019 6:36:25 PM

ਸਪੋਰਟਸ ਡੈਸਕ : ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖੱਦਿਆਂ ਬੰਗਲਾਦੇਸ਼ ਨੂੰ ਬੁੱਧਵਾਰ ਨੂੰ 4-0 ਨਾਲ ਹਰਾ ਕੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਲਗਾਤਾਰ 5ਵੀਂ ਵਾਰ ਪ੍ਰਵੇਸ਼ ਕਰ ਲਿਆ। 4 ਵਾਰ ਦੀ ਚੈਂਪੀਅਨ ਭਾਰਤੀ ਟੀਮ ਦਾ ਫਾਈਨਲ ਵਿਚ ਮੇਜ਼ਬਾਨ ਨੇਪਾਲ ਨਾਲ ਸ਼ੁੱਕਰਵਾਰ ਨੂੰ ਮੁਕਾਬਲਾ ਹੋਵੇਗਾ। ਭਾਰਤੀ ਟੀਮ ਹੁਣ ਤੱਕ 3 ਮੈਚਾਂ ਵਿਚ 15 ਗੋਲ ਕਰ ਚੁੱਕੀ ਹੈ। ਸੈਮੀਫਾਈਨਲ ਵਿਚ ਡਲਿਮਾ ਛਿੱਬਰ ਨੇ 18ਵੇਂ ਮਿੰਟ ਵਿਚ ਸੰਜੂ ਦੇ ਕਾਰਨਰ 'ਤੇ ਭਾਰਤ ਨੂੰ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਇੰਦੁਮਤੀ ਨੇ 23ਵੇਂ ਅਤੇ 37ਵੇਂ ਮਿੰਟ ਵਿਚ ਗੋਲ ਕਰ ਕੇ 3-0 ਨਾਲ ਅੱਗੇ ਕਰ ਦਿੱਤਾ। ਮਨੀਸ਼ਾ ਨੇ ਇੰਜਰੀ ਸਮੇਂ ਭਾਰਤ ਦਾ ਚੌਥਾ ਗੋਲ ਕੀਤਾ। ਮਨੀਸ਼ਾ ਦਾ ਟੂਰਨਾਮੈਂਟ ਵਿਚ ਇਹ ਪਹਿਲਾ ਗੋਲ ਸੀ।


Related News