ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲੇ ਮਗਰੋਂ ਹੋਇਆ ਵਿਵਾਦ ਬਣਿਆ ਜਾਨਲੇਵਾ, ਖਿਡਾਰੀ ਨੇ ਤੋੜਿਆ ਦਮ
Wednesday, May 31, 2023 - 11:18 PM (IST)
ਫ੍ਰੈਂਕਫਰਟ (ਏ.ਪੀ.): ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਵਿਰੋਧੀ ਟੀਮ ਨਾਲ ਮੈਚ ਮਗਰੋਂ ਹੋਇਆ ਵਿਵਾਦ ਜਾਨਲੇਵਾ ਸਾਬਿਤ ਹੋਇਆ। ਮੈਚ ਮਗਰੋਂ ਖਿਡਾਰੀਆਂ ਵਿਚਾਲੇ ਹੋਈ ਹੱਥੋਪਾਈ ਕਾਰਨ ਇਕ 15 ਸਾਲਾ ਫੁੱਟਬਾਲ ਖਿਡਾਰੀ ਦੀ ਮੌਤ ਹੋ ਗਏ। ਫ੍ਰੈਂਕਫਰਟ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਇਹ ਮੈਚ ਹਫ਼ਤੇ ਦੀ ਅਖ਼ੀਰ ਵਿਚ ਖੇਡਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ 'ਚ ਪਹੁੰਚਿਆ ਭਾਰਤ, ਕੋਰੀਆ 'ਤੇ ਹਾਸਲ ਕੀਤੀ ਵੱਡੀ ਜਿੱਤ
ਪੁਲਸ ਨੇ ਦੱਸਿਆ ਕਿ ਮਾਮਲੇ ਵਿਚ ਪੁੱਛਗਿੱਛ ਲਈ ਫਰਾਂਸ ਦੀ ਟੀਮ ਦੇ ਇਕ 16 ਸਾਲਾ ਖਿਡਾਰੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਅਖ਼ੀਰਲੀ ਸੀਟੀ ਵੱਜਣ ਤੋਂ ਬਾਅਦ ਫਰਾਂਸ ਅਤੇ ਬਰਲਿਨ ਦੀ ਇਕ ਟੀਮ ਵਿਚਾਲੇ ਵਿਵਾਦ ਤੋਂ ਬਾਅਦ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਪੀੜਤ ਦੇ ਸਿਰ ਜਾਂ ਧੋਣ ਵਿਚ ਗੰਭੀਰ ਸੱਟ ਲੱਗੀ ਤੇ ਉਹ ਡਿੱਗ ਗਿਆ।
ਇਹ ਖ਼ਬਰ ਵੀ ਪੜ੍ਹੋ - IPL ਫ਼ਾਈਨਲ ਤੋਂ ਬਾਅਦ ਵਰ੍ਹਿਆ 'ਨੋਟਾਂ ਦਾ ਮੀਂਹ', ਇਹ ਖਿਡਾਰੀ ਹੋਏ ਮਾਲੋਮਾਲ
ਮੌਕੇ 'ਤੇ ਮੌਜੂਦ ਐਮਰਜੈਂਸੀ ਸਿਹਤ ਅਮਲੇ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਮਾਮਲੇ ਦੀ ਜਾਂਚ ਵਿਚ ਲੱਗੀ ਪੁਲਸ ਨੇ ਗਵਾਹਾਂ ਨੂੰ ਸਾਹਮਣੇ ਆਉਣ ਅਤੇ ਇਸ ਝੜਪ ਨਾਲ ਜੁੜੀਆਂ ਵੀਡੀਓਜ਼ ਸਾਂਝੀਆਂ ਕਰਨ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।