ਭਾਰਤੀ ਫੁੱਟਬਾਲ ਟੀਮ ਦਾ ਫਿੱਟਨੈਸ ਅਭਿਆਸ ਆਰਸੇਨਲ  ਦੀ ਤਰ੍ਹਾਂ : ਡੈਨੀ ਡੇਗਨ

12/29/2018 4:13:58 PM

ਅਬੂਧਾਬੀ : ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀਆਂ ਦੇ ਫਿੱਟਨੈਸ ਪੱਧਰ 'ਚ ਸੁਧਾਰ ਲਿਆਉਣ 'ਚ ਮੁੱਖ ਭੂਮਿਕਾ ਨਿਭਾਉਣ ਦੇ ਮਾਮਲੇ 'ਚ ਖੇਡ ਵਿਗਿਆਨਕ ਡੈਨੀ ਡੈਗਨ ਨੇ ਕਿਹਾ ਕਿ ਉਹ ਟੀਮ ਦੇ ਨਾਲ ਜੋ ਤਰੀਕਾ ਅਪਣਾਉਂਦੇ ਹਨ ਉਹ ਚੋਟੀ ਕਲੱਬ ਵਿਚ ਸ਼ਾਮਲ ਆਰਸੇਨਲ ਨਾਲ ਕਾਫੀ ਮੇਲ ਖਾਂਦਾ ਹੈ। ਡੇਗਨ ਨੇ ਕਿਹਾ ਕਿ ਟੋਟੇਨਹਮ ਹਾਟਸਪਰ ਅਤੇ ਲੀਸੇਸਟਰ ਸਿਟੀ ਤਹਿਤ ਕਈ ਈ. ਪੀ. ਐੱਲ. ਕਲੱਬਾਂ ਦਾ ਦੌਰਾ ਕਰਨ ਤੋਂ ਬਾਅਦ, ਮੈਂ ਕਹਿ ਸਕਦਾ ਹਾਂ ਕਿ ਅਸੀਂ ਭਾਰਤੀ ਟੀਮ ਦੀ ਫਿੱਟਨੈਸ ਪੱਧਰ ਨੂੰ ਬੜ੍ਹਾਵਾ ਦੇਣ ਲਈ ਜਿਨ੍ਹਾਂ ਤਰੀਕਿਆਂ ਦਾ ਇਸਤੇਮਾਲ ਕਰਦੇ ਹਾਂ, ਉਹ ਉਨ੍ਹਾਂ ਨਾਲ ਕਾਫੀ ਮੇਲ ਖਾਂਦਾ ਹੈ।

PunjabKesari

ਏ. ਐੱਫ. ਸੀ. ਏਸ਼ੀਆ ਕੱਪ ਲਈ ਇੱਥੇ ਲੱਗੇ ਟੀਮ ਦੇ ਅਭਿਆਸ ਕੈਂਪ ਦੌਰਾਨ ਉਨ੍ਹਾਂ ਕਿਹਾ ਕਿ ਏਸ਼ੀਆ 'ਚ ਚੋਟੀ ਟੀਮਾਂ ਖਿਲਾਫ ਸਾਨੂੰ ਖੇਡ 'ਤੇ ਧਿਆਨ ਦੇਣ ਦੀ ਜ਼ਰੂਰੀ ਹੈ ਤਾਕਿ ਅਸੀਂ ਉਨ੍ਹਾਂ ਨੂੰ ਟੱਕਰ ਦੇ ਸਕੀਏ ਅਤੇ ਆਗਾਮੀ ਏਸ਼ੀਆ ਕੱਪ 'ਚ ਬਿਹਤਰ ਕਰ ਸਕੀਏ। ਭਾਰਤੀ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ, ''ਸਾਨੂੰ ਆਪਣੇ ਖਿਡਾਰੀ ਪੂਰੀ ਤਰ੍ਹਾਂ ਨਾਲ ਫਿੱਟ ਰੱਖਣੇ ਚਾਹੀਦੇ ਹਨ ਤਾਕਿ ਉਹ 90 ਮਿੰਟ ਦੌੜ ਸਕਣ। ਜੇਕਰ ਤੁਸੀਂ ਦੌੜ ਨਹੀਂ ਸਕੋਗੇ ਤਾਂ ਤੁਸੀਂ ਮੈਦਾਨ 'ਤੇ ਟੱਕਰ ਨਹੀਂ ਦੇ ਸਕੋਗੇ। ਇਹ ਤਰੀਕਾ ਅਤੇ ਉਸ ਦੇ ਨਤੀਜੇ ਸਾਡੇ ਲਈ ਕਾਫੀ ਚੰਗੇ ਰਹੇ ਹਨ।  ਇਸ ਦਾ ਸਿਹਰਾ ਡੈਨੀ ਅਤੇ ਜੋਏਨ ਕਾਰਟਰ ਨੂੰ ਜਾਂਦਾ ਹੈ। ਡੈਨੀ 3 ਸਾਲ ਤੋਂ ਟੀਮ ਨਾਲ ਜੁੜੇ ਹਨ ਜਦਕਿ ਕਾਰਟਰ ਇਸ ਸਾਲ ਦੇ ਸ਼ੁਰੂ 'ਚ ਜੁੜੇ ਹਨ।


Related News