ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ 'ਚ ਗਿੱਲ ਤੀਜੇ, ਪੰਤ 5ਵੇਂ ਤੇ ਵਿਹਾਰੀ ਉਤਰ ਸਕਦੈ 6ਵੇਂ ਨੰਬਰ 'ਤੇ
Tuesday, Mar 01, 2022 - 01:29 AM (IST)
ਨਵੀਂ ਦਿੱਲੀ- ਰੋਹਿਤ ਸ਼ਰਮਾ ਦਾ ਕਪਤਾਨ ਦੇ ਰੂਪ ਵਿਚ ਪਹਿਲਾ ਟੈਸਟ ਭਾਰਤ ਦੇ ਮੱਧਕ੍ਰਮ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ, ਜਿਸ ਵਿਚ ਸ਼ੁਭਮਨ ਗਿੱਲ ਅਤੇ ਹਨੁਮਾ ਵਿਹਾਰੀ ਨੂੰ ਤਜਰਬੇਕਾਰ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦੀ ਜਗ੍ਹਾ ਲੈਣ ਲਈ ਤਿਆਰ ਕੀਤਾ ਜਾਵੇਗਾ। ਇਹ ਹੁਣ ਸਪੱਸ਼ਟ ਹੈ ਕਿ ਰਹਾਨੇ ਅਤੇ ਪੁਜਾਰਾ ਨੂੰ ਇਸ ਸੈਸ਼ਨ ਵਿਚ ਹੋਣ ਵਾਲੇ ਤਿੰਨ ਟੈਸਟ ਮੈਚਾਂ (ਸ਼੍ਰੀਲੰਕਾ ਵਿਰੁੱਧ ਦੋ ਅਤੇ ਇੰਗਲੈਂਡ ਵਿਰੁੱਧ ਇਕ) ਲਈ ਟੀਮ ਵਿਚ ਨਹੀਂ ਰੱਖਿਆ ਜਾਵੇਗਾ। ਇਨ੍ਹਾਂ ਮੈਚਾਂ ਵਿਚ ਵਿਹਾਰੀ ਅਤੇ ਗਿੱਲ ਇਨ੍ਹਾਂ ਦੋਵਾਂ ਦਾ ਬਦਲ ਹੋਵੇਗਾ, ਜਦਕਿ ਸ਼੍ਰੇਅਸ ਅਈਅਰ ਨੂੰ ਬੈਕਅਪ ਦੇ ਤੌਰ 'ਤੇ ਰੱਖਿਆ ਜਾਵੇਗਾ।
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਭਾਰਤ ਨੇ ਕੇਪਟਾਊਨ ਵਿਚ ਜਿਹੜਾ ਆਖਰੀ ਟੈਸਟ ਮੈਚ ਖੇਡਿਆ ਸੀ, ਉਸ ਵਿਚ 2 ਸਥਾਨ ਖਾਲੀ ਹਨ ਅਤੇ ਜਦੋ ਵਿਰਾਟ ਕੋਹਲੀ ਮੋਹਾਲੀ ਵਿਚ ਆਪਣਾ 100ਵਾਂ ਟੈਸਟ ਮੈਚ ਖੇਡਣ ਉਤਰੇਗਾ ਤਦ ਇਹ ਤਿੰਨੇ ਨੌਜਵਾਨ ਖਿਡਾਰੀ ਇਨ੍ਹਾਂ ਸਥਾਨਾਂ 'ਤੇ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ, ਜਿਨ੍ਹਾਂ 'ਤੇ ਪਿਛਲੇ ਇਕ ਦਹਾਕੇ ਤੋਂ ਪੁਜਾਰਾ ਅਤੇ ਰਹਾਨੇ ਦਾ ਕਬਜ਼ਾ ਰਿਹਾ ਸੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਤਿੰਨੇ ਫਿੱਟ ਰਹਿੰਦੇ ਹਨ ਤਾਂ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਵਿਚੋਂ ਕਿਸ ਨੂੰ ਬਾਹਰ ਬਿਠਾਇਆ ਜਾਵੇਗਾ। ਗਿੱਲ ਹੁਣ ਖੇਡਣ ਲਈ ਤਿਆਰ ਹਨ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਉਸ ਨੂੰ ਮੱਧ ਕ੍ਰਮ ਵਿਚ ਉਤਾਰਨਾ ਪਸੰਦ ਕਰੇਗਾ। ਇਸਦੀ ਪੂਰੀ ਸੰਭਾਵਨਾ ਹੈ ਕਿ ਗਿੱਲ ਨੂੰ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਤੋਂ ਬਾਅਦ ਤੀਜੇ ਨੰਬਰ 'ਤੇ ਉਤਾਰਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
ਸਾਬਕਾ ਭਾਰਤੀ ਓਪਨਰ ਦੇਵਾਂਗ ਗਾਂਧੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੰਬਰ 3 ਲਈ ਸ਼ੁਭਮਨ ਗਿੱਲ ਸਭ ਤੋਂ ਚੰਗਾ ਬਦਲ ਹੈ। ਇਹ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ ਪਰ ਰੋਹਿਤ ਦੇ ਨਾਲ ਪਾਰੀ ਦਾ ਆਗਾਜ਼ ਕਰਨ ਲਈ ਮਯੰਕ ਹੈ ਅਤੇ ਅਜਿਹੇ ਵਿਚ ਸ਼ੁਭਮਨ ਲਈ ਤੀਜਾ ਨੰਬਰ ਆਦਰਸ਼ ਹੋਵੇਗਾ। ਜਨਵਰੀ 2021 ਤੱਕ ਰਾਸ਼ਟਰੀ ਚੋਣਕਾਰ ਰਹੇ ਗਾਂਧੀ ਨੇ ਕਿਹਾ ਕਿ ਆਸਟਰੇਲੀਆ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਤੋਂ ਪਹਿਲਾਂ ਗਿੱਲ ਨੂੰ ਸ਼ੁਰੂ ਵਿਚ ਮੱਧਕ੍ਰਮ ਦੀ ਭੂਮਿਕਾ ਲਈ ਤਿਆਰ ਕੀਤਾ ਜਾ ਰਿਹਾ ਸੀ। ਗਾਂਧੀ ਨੇ ਕਿਹਾ ਕਿ ਮੈਨੂੰ ਕਿਉਂ ਲੱਗਦਾ ਹੈ ਕਿ ਟੀਮ ਮੈਨੇਜਮੈਂਟ ਉਸ ਨੂੰ ਨੰਬਰ ਤਿੰਨ 'ਤੇ ਉਤਾਰ ਸਕਦੀ ਬੈ ਕਿਉਂਕਿ ਜਦੋਂ ਅਸੀਂ ਉਸ 'ਤੇ ਧਿਆਨ ਦਿੱਤਾ ਸੀ ਤਦ ਉਸ ਨੇ ਵੈਸਟਇੰਡੀਜ਼-ਏ ਵਿਰੱਧ ਮੱਧਕ੍ਰਮ ਵਿਚ ਖੇਡਦੇ ਹੋਏ ਦੋਹਰਾ ਸੈਂਕੜਾ ਲਗਾਇਆ ਸੀ।
ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਟੈਸਟ ਮੈਚਾਂ ਵਿਚ ਪਾਰੀ ਦੀ ਸ਼ੁਰੂਆਤ ਕਰ ਚੁੱਕਾ ਹੈ ਅਤੇ ਨੰਬਰ ਤਿੰਨ 'ਤੇ ਉਹ ਨਵੀਂ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਖੇਡ ਸਕਦਾ ਹੈ। ਰਹਾਨੇ ਮੁੱਖ ਰੂਪ ਨਾਲ ਨੰਬਰ 5 'ਤੇ ਬੱਲੇਬਾਜ਼ੀ ਕਰਦਾ ਸੀ ਪਰ ਪੂਰੀ ਸੰਭਾਵਨਾ ਹੈ ਕਿ ਦ੍ਰਾਵਿੜ ਤੇ ਰੋਹਿਤ ਇਸ ਨੰਬਰ 'ਤੇ ਰਿਸ਼ਭ ਪੰਤ ਨੂੰ ਉਤਾਰ ਸਕਦੇ ਹਨ ਜਦਕਿ ਵਿਹਾਰੀ 6ਵੇਂ ਨੰਬਰ 'ਤੇ ਉਤਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।