ਓਲੰਪਿਕ ਪਿੰਡ ’ਤੇ ਛਾਇਆ ਕੋਰੋਨਾ ਦਾ ਸਾਇਆ, ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸਾਹਮਣੇ

Saturday, Jul 17, 2021 - 04:43 PM (IST)

ਓਲੰਪਿਕ ਪਿੰਡ ’ਤੇ ਛਾਇਆ ਕੋਰੋਨਾ ਦਾ ਸਾਇਆ, ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਟੋਕੀਓ (ਏਜੰਸੀ) : ਓਲੰਪਿਕ ਪਿੰਡ ਵਿਚ ਇਕ ਵਿਅਕਤੀ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ। ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਜਿਸ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਇਆ ਹੈ ਉਹ ਖਿਡਾਰੀ ਨਹੀਂ ਹੈ।

ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ

ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ ਉਸ ਤੋਂ ਇਕ ਹਫ਼ਤਾ ਪਹਿਲਾਂ ਹੀ ਖੇਡ ਪਿੰਡ ਨੂੰ ਖੋਲ੍ਹਿਆ ਗਿਆ। ਆਯੋਜਨ ਕਮੇਟੀ ਦੀ ਪ੍ਰਧਾਨ ਸੀਕੋ ਹਾਸ਼ਿਮੋਤੋ ਸਮੇਤ ਹੋਰ ਅਧਿਕਾਰੀਆਂ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪਾਜ਼ੇਟਿਵ ਮਾਮਲਾ ਸ਼ੁੱਕਰਵਾਰ ਨੂੰ ਆਇਆ। ਆਯੋਜਨ ਕਮੇਟੀ ਦੇ ਸੀ.ਈ.ਓ. ਤੋਸ਼ਿਰੋ ਮੁਤੋ ਨੇ ਕਿਹਾ, ‘ਜੇਕਰ ਮੌਜੂਦਾ ਹਾਲਾਤ ਵਿਚ ਟੈਸਟ ਪਾਜ਼ੇਟਿਵ ਆਉਂਦੇ ਹਨ ਤਾਂ ਇਹ ਮੰਨਣਾ ਚਾਹੀਦਾ ਹੈ ਕਿ ਇਹ ਸੰਭਵ ਹੈ।’

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਦਿਖੇਗਾ ‘ਮੇਡ ਇਨ ਇੰਡੀਆ’ ਦਾ ਜਲਵਾ, ਭਾਰਤੀ ਕੰਪਨੀਆਂ ਦੇ ਸਾਜ਼ੋ ਸਾਮਾਨ ਦੀ ਹੋਵੇਗੀ ਵਰਤੋਂ

ਇਸ ਵਿਅਕਤੀ ਦੀ ਪਛਾਣ ‘ਖੇਡਾਂ ਨਾਲ ਸਬੰਧਤ ਵਿਅਕਤੀ’ ਦੇ ਰੂਪ ਵਿਚ ਕੀਤੀ ਗਈ। ਉਸ ਨੂੰ ਜਾਪਾਨ ਦੇ ਅਨਿਵਾਸੀ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ। ਟੋਕੀਓ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ 14 ਦਿਨਾਂ ਦੇ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬੈਲਜੀਅਮ ਅਤੇ ਜਰਮਨੀ ’ਚ ਬਣੇ ਤਰਸਯੋਗ ਹਾਲਾਤ, ਹੜ੍ਹ ਕਾਰਨ ਹੁਣ ਤੱਕ 150 ਤੋਂ ਵੱਧ ਮੌਤਾਂ (ਤਸਵੀਰਾਂ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News