ਅਦਾਕਾਰ ਅਮਿਤਾਭ ਤੇ ਅਭਿਸ਼ੇਕ ਬੱਚਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹੈ ਖੇਡ ਜਗਤ

Sunday, Jul 12, 2020 - 12:39 PM (IST)

ਅਦਾਕਾਰ ਅਮਿਤਾਭ ਤੇ ਅਭਿਸ਼ੇਕ ਬੱਚਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹੈ ਖੇਡ ਜਗਤ

ਸਪੋਟਸ ਡੈਕਸ : ਫ਼ਿਲਮ ਇੰਡਸਟਰੀ ਦੇ ਮਹਾਨਾਇਕ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਨੂੰ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਬਿਗ ਬੀ ਨੇ ਖੁਦ ਟਵੀਟ 'ਤੇ ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਇਸ ਤੋਂ ਬਾਅਦ ਖੇਡ ਜਗਤ ਦੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਹਨ। 
PunjabKesari
ਇਸ ਸਬੰਧੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਦਿਆਂ ਲਿਖਿਆ 'ਆਪਣਾ ਧਿਆਨ ਰੱਖਿਓ ਅਮਿਤ ਜੀ। ਤੁਹਾਡੇ ਜਲਦੀ ਠੀਕ ਹੋਣ ਲਈ ਮੈਂ ਅਰਦਾਸ ਕਰਦਾ ਹਾਂ'। 

PunjabKesari
ਯੁਵਰਾਜ ਸਿੰਘ ਨੇ ਲਿਖਿਆ 'ਤੁਹਾਡੇ ਜਲਦ ਤੰਦਰੁਸਤ ਹੋਣ ਦੀ ਦੁਆ ਕਰਦਾ ਹਾਂ। ਪੂਰੇ ਦੇਸ਼ ਦੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਤੁਸੀਂ ਹਮੇਸ਼ਾਂ ਇਕ ਫਾਈਟਰ ਰਹੇ ਹੋ। ਆਸ ਹੈ ਕਿ ਤੁਸੀਂ ਜਲਦ ਠੀਕ ਹੋ ਜਾਵੋਗੇ'। 

PunjabKesari

ਭਾਰਤੀ ਟੀਮ ਦੇ ਸੀਨੀਅਰ ਸਪੀਨਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਦੇ ਹੋਏ ਲਿਖਿਆ, ਜਲਦੀ ਠੀਕ ਹੋ ਜਾਓ ਸਰ...ਜਿਸ ਤੋਂ ਬਾਅਦ ਫਿਰ ਹਰਭਜਨ ਨੇ ਅਭਿਸ਼ੇਕ ਲਈ ਲਿਖਿਆ - ਜਲਦੀ ਠੀਕ ਹੋ ਜਾਓ ਭਾਜੀ...'

PunjabKesari
ਵਿਨੋਦ ਕਾਂਬਲੀ ਨੇ ਲਿਖਿਆ - 'ਹੁਣੇ-ਹੁਣੇ ਖ਼ਬਰ ਸੁਣੀ ਕਿ ਅਮਿਤ ਜੀ ਅਤੇ ਅਭਿਸ਼ੇਕ ਕੋਵਿਡ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੋਵਾਂ ਦੇ ਜਲਦ ਠੀਕ ਹੋਣ ਦੀ ਦੁਆ ਕਰਦਾ ਹਾਂ'। 

PunjabKesari

ਮਿਤਾਲੀ ਰਾਜ ਨੇ ਟਵੀਟ 'ਤੇ ਲਿਖਿਆ - 'ਖ਼ਬਰ ਸੁਣ ਹੈਰਾਨ ਹਾਂ। ਜਲਦੀ ਠੀਕ ਹੋ ਜਾਓ ਸਰ, ਤੁਸੀਂ ਫਾਈਟਰ ਹੋ। ਤੁਸੀਂ ਆਪਣੀ ਜ਼ਿੰਦਗੀ 'ਚ ਕਈ ਲੜਾਈਆਂ ਜਿੱਤੀਆਂ ਹਨ ਅਤੇ ਹੁਣ ਵੀ ਤੁਸੀਂ ਹੀ ਜਿੱਤ ਹਾਸਲ ਕਰੋਗੇ'।   


author

Baljeet Kaur

Content Editor

Related News