FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ

02/27/2022 7:59:22 PM

ਭੁਵਨੇਸ਼ਵਰ- ਟੋਕੀਓ ਓਲੰਪਿਕ ਖੇਡਾਂ 2020 ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤ ਹਾਸਲ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਕਾਂਟੇ ਦੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 2021-22 ਮੁਕਾਬਲੇ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਸਪੇਨ ਨੂੰ 5-4 ਨਾਲ ਹਰਾ ਦਿੱਤਾ। ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਆਪਣੇ ਪੰਜਵੇਂ ਮੁਕਾਬਲੇ ਵਿਚ ਭਾਰਤ ਨੂੰ ਦੁਨੀਆ ਦੀ ਨੰਬਰ 8 ਟੀਮ ਸਪੇਨ ਤੋਂ ਸਖਤ ਟੱਕਰ ਮਿਲੀ। ਮੈਚ ਦੀ ਸ਼ੁਰੂਆਤ ਬੇਹੱਦ ਰੋਮਾਂਚਕ ਰਹੀ। ਦੋਵੇਂ ਹੀ ਟੀਮਾਂ ਵਲੋਂ ਸ਼ੁਰੂਆਤੀ ਬੜ੍ਹਤ ਲਈ ਸਖਤ ਸ਼ੰਘਰਸ਼ ਦੇਖਣ ਨੂੰ ਮਿਲਿਆ, ਜਿਸ ਵਿਚ ਸਪੇਨ ਨੇ ਬਾਜ਼ੀ ਮਾਰੀ। 

PunjabKesari
ਪਹਿਲਾ ਕੁਆਰਟਰ ਖਤਮ ਹੋਣ ਤੋਂ ਠੀਕ ਪਹਿਲਾਂ 14ਵੇਂ ਮਿੰਟ ਵਿਚ ਸਪੇਨ ਪੈਨਲਟੀ ਕਾਰਨਰ ਹਾਸਲ ਕਰਨ ਵਿਚ ਕਾਮਯਾਬ ਰਿਹਾ, ਜਿਸ ਨੂੰ ਪਾਓ ਕੁਨਿਲ ਗੋਲ ਵਿਚ ਬਦਲਣ ਤੋਂ ਨਹੀਂ ਖੁੰਝਿਆ ਅਤੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਹਾਲਾਂਕਿ  ਭਾਰਤੀ ਉਪ ਕਪਤਾਨ ਤੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦਾ ਮੌਕਾ ਨਹੀਂ ਗੁਆਇਆ ਤੇ ਪਹਿਲੇ ਕੁਆਰਟਰ ਨੂੰ 1-1 ਨਾਲ ਖਤਮ ਕੀਤਾ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿਚ ਪੂਰੀ ਤਰ੍ਹਾਂ ਨਾਲ ਅਤੇ ਤੀਜੇ ਕੁਆਰਟਰ ਦੇ ਸ਼ੁਰੂਆਤੀ 10 ਮਿੰਟਾਂ ਤੱਕ ਮੈਚ ਵਿਚ ਸਪੇਨ ਦਾ ਕੰਟਰੋਲ ਰਿਹਾ। ਸਪੇਨ ਨੇ ਭਾਰਤੀ ਟੀਮ 'ਤੇ ਦਬਾਅ ਬਣਾਇਆ ਤੇ ਕਦੇ ਪੈਨਲਟੀ ਕਾਰਨਰ ਤਾਂ ਕਦੇ ਪੈਨਲਟੀ ਸਟ੍ਰੋਕ ਹਾਸਲ ਕੀਤੇ। 20ਵੇਂ ਅਤੇ 23ਵੇਂ ਮਿੰਟ ਵਿਚ ਸਪੇਨ ਨੇ ਕ੍ਰਮਵਾਰ ਪੈਨਲਟੀ ਕਾਰਨਰ ਅਤੇ ਪੈਨਲਟੀ ਸਟ੍ਰੋਕ ਦੇ ਰਾਹੀ ਦੋ ਗੋਲ ਕਰਕੇ ਬੜ੍ਹਤ ਨੂੰ 3-1 ਕੀਤਾ ਅਤੇ ਫਿਰ ਇਸੇ ਸਕੋਰ 'ਤੇ ਦੂਜਾ ਕੁਆਰਟਰ ਖਤਮ ਕੀਤਾ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿਚ ਵੀ ਸਪੇਨ ਦਾ ਪੱਲੜਾ ਭਾਰੀ ਰਿਹਾ ਅਤੇ 40ਵੇਂ ਮਿੰਟ ਵਿਟ ਪੈਨਲਟੀ ਕਾਰਨਰ ਦੇ ਰਾਹੀ ਗੋਲ ਕਰਕੇ ਬੜ੍ਹਤ ਨੂੰ 4-1 ਕਰਕੇ ਉਸ ਨੇ ਭਾਰਤ ਨੂੰ ਪੂਰੀ ਤਰ੍ਹਾਂ ਨਾਲ ਬੈਕਫੁੱਟ 'ਤੇ ਧੱਕ ਦਿੱਤਾ।

PunjabKesari
ਇੱਥੋ ਭਾਰਤ ਦੀ ਵਾਪਸੀ ਦੀ ਉਮੀਦ ਬਹੁਤ ਘੱਟ ਲੱਗ ਰਹੀ ਸੀ ਪਰ ਭਾਰਤ ਨੇ ਇਕ ਵਾਰ ਫਿਰ ਤੋਂ ਚਮਤਕਾਰੀ ਅੰਦਾਜ਼ ਵਿਚ ਵਾਪਸੀ ਕੀਤੀ। ਨੌਜਵਾਨ ਭਾਰਤੀ ਫਾਰਵਰਡ ਸ਼ਿਲਾਨੰਦ ਲਾਕੜਾ ਨੇ 41ਵੇਂ ਮਿੰਟ, 43ਵੇਂ ਮਿੰਟ ਵਿਚ ਗੋਲ ਕਰਕੇ ਭਾਰਤੀ ਫਾਰਵਰਡ ਸ਼ਮਸ਼ੇਰ ਸਿੰਘ ਨੇ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸਕੋਰ 4-3 ਕੀਤਾ। ਚੌਥੇ ਅਤੇ ਆਖਰੀ ਕੁਆਰਟਰ ਵਿਚ ਕਰੋ ਜਾਂ ਮਰੋ ਦੇ ਮਕਸਦ ਨਾਲ ਉਤਰੀ ਭਾਰਤੀ ਟੀਮ ਨੇ ਸਪੇਨ ਦੇ ਡਿਫੈਂਸ ਨੂੰ ਮੁਸ਼ਕਿਲ ਵਿਚ ਪਾ ਦਿੱਤਾ। ਨਤੀਜੇ ਵਜੋਂ ਭਾਰਤ ਨੂੰ 55ਵੇਂ ਅਤੇ 60ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਨੂੰ ਕ੍ਰਮਵਾਰ ਡਿਫੈਂਡਰ ਵਰੁਣ ਕੁਮਾਰ ਅਤੇ ਹਰਮਨਪ੍ਰੀਤ ਸਿੰਘ ਦਾ ਆਖਰੀ ਮਿੰਟ ਵਿਚ ਗੋਲ ਫੈਸਲਾਕੁੰਨ ਰਿਹਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News