FIH ਪ੍ਰੋ ਲੀਗ : ਭਾਰਤ ਹੁਣ ਜਰਮਨੀ ਦੇ ਖ਼ਿਲਾਫ਼ ''ਡਬਲ ਹੈਡਰ'' 14-15 ਅਪ੍ਰੈਲ ਨੂੰ ਖੇਡੇਗਾ

04/03/2022 12:48:46 PM

ਨਵੀਂ ਦਿੱਲੀ- ਐੱਫ. ਆਈ. ਐੱਚ. ਹਾਕੀ ਮਰਦ ਪ੍ਰੋ ਲੀਗ ਵਿਚ ਭਾਰਤ ਤੇ ਜਰਮਨੀ ਵਿਚਾਲੇ ਦੋ ਮੁਕਾਬਲੇ ਸ਼ਨੀਵਾਰ ਨੂੰ ਮੁੜ ਨਿਰਧਾਰਤ ਕਰ ਕੇ 14 ਤੇ 15 ਅਪ੍ਰੈਲ ਨੂੰ ਤੈਅ ਕੀਤੇ ਗਏ। ਪਿਛਲੇ ਮਹੀਨੇ ਜਰਮਨੀ ਦੀ ਟੀਮ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ

ਭਾਰਤੀ ਮਰਦ ਟੀਮ ਤੇ ਜਰਮਨੀ ਨੇ ਪਹਿਲਾਂ 12 ਤੇ 13 ਮਾਰਚ ਨੂੰ ਇਕ ਦੂਜੇ ਖ਼ਿਲਾਫ਼ ਖੇਡਣਾ ਸੀ ਪਰ ਜਰਮਨੀ ਟੀਮ ਦੇ ਕਈ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿਚ ਖੇਡੇ ਜਾਣਗੇ। ਪਿਛਲੀ ਵਾਰ ਦੋਵੇਂ ਟੀਮਾਂ ਟੋਕੀਓ ਓਲੰਪਿਕ ਖੇਡਾਂ ਦੇ ਕਾਂਸੀ ਦੇ ਮੈਡਲ ਦੇ ਮੈਚ ਦੌਰਾਨ ਇਕ ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਸਨ ਜਿਸ ਵਿਚ ਭਾਰਤ ਨੇ ਰੋਮਾਂਚਕ ਮੈਚ ਵਿਚ 5-4 ਨਾਲ ਜਿੱਤ ਹਾਸਲ ਕਰ ਕੇ 41 ਸਾਲ ਬਾਅਦ ਇਤਿਹਾਸਕ ਕਾਂਸੀ ਦਾ ਮੈਡਲ ਜਿੱਤਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News