FIH ਪ੍ਰੋ ਲੀਗ : ਨੀਦਰਲੈਂਡ ਖਿਲਾਫ ਅਭਿਆਨ ਸ਼ੁਰੂ ਕਰੇਗਾ ਭਾਰਤ

Thursday, Sep 05, 2019 - 03:17 AM (IST)

FIH ਪ੍ਰੋ ਲੀਗ : ਨੀਦਰਲੈਂਡ ਖਿਲਾਫ ਅਭਿਆਨ ਸ਼ੁਰੂ ਕਰੇਗਾ ਭਾਰਤ

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਆਪਣੇ ਅਭਿਆਨ ਦਾ ਆਗਾਜ਼ ਨੀਦਰਲੈਂਡ ਖਿਲਾਫ ਅਗਲੇ ਸਾਲ ਜਨਵਰੀ ਵਿਚ ਆਪਣੇ ਘਰੇਲੂ ਮੈਦਾਨ 'ਤੇ ਕਰੇਗੀ। ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੂਸਰੇ ਸੈਸ਼ਨ ਦਾ ਸ਼ਡਿਊਲ ਬੁੱਧਵਾਰ ਜਾਰੀ ਹੋਇਆ। ਪਹਿਲੇ ਸੈਸ਼ਨ ਤੋਂ ਬਾਹਰ ਰਹਿਣ ਵਾਲੀ ਭਾਰਤੀ ਟੀਮ 18 ਅਤੇ 19 ਜਨਵਰੀ ਨੂੰ ਡੱਚ ਟੀਮ ਖਿਲਾਫ ਖੇਡੇਗੀ। ਇਸ ਤੋਂ ਬਾਅਦ ਉਸ ਨੂੰ 8 ਅਤੇ 9 ਫਰਵਰੀ ਨੂੰ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਖੇਡਣਾ ਹੈ। ਬਾਕੀ 2 ਘਰੇਲੂ ਮੈਚ 22 ਅਤੇ 23 ਫਰਵਰੀ ਨੂੰ ਆਸਟਰੇਲੀਆ ਖਿਲਾਫ ਖੇਡੇ ਜਾਣਗੇ।
ਇਸ ਤੋਂ ਬਾਅਦ ਜਰਮਨੀ ਵਿਚ 25 ਅਤੇ 26 ਅਪ੍ਰੈਲ ਨੂੰ ਅਤੇ ਬ੍ਰਿਟੇਨ ਵਿਚ 2 ਅਤੇ 3 ਮਈ ਨੂੰ ਮੈਚ ਹੋਣੇ ਹਨ। ਨਿਊਜ਼ੀਲੈਂਡ ਖਿਲਾਫ ਭਾਰਤ ਵਿਚ 23 ਅਤੇ 24 ਮਈ ਨੂੰ ਮੈਚ ਹੋਣਗੇ। ਅਰਜਨਟੀਨਾ ਨਾਲ 5 ਅਤੇ 6 ਜੂਨ ਨੂੰ ਖੇਡਣ ਲਈ ਟੀਮ ਉਥੇ ਜਾਵੇਗੀ। ਪ੍ਰੋ ਲੀਗ ਰਾਊਂਡ ਰੌਬਿਨ ਮੈਚ ਦੇ ਆਖਰੀ ਪੜਾਅ ਵਿਚ ਭਾਰਤੀ ਟੀਮ ਸਪੇਨ ਵਿਚ 13 ਅਤੇ 14 ਜੂਨ ਨੂੰ ਖੇਡੇਗੀ।


author

Gurdeep Singh

Content Editor

Related News