FIH ਪ੍ਰੋ-ਲੀਗ : ਭਾਰਤ ਨੇ ਸ਼ੂਟਆਊਟ ''ਚ ਇੰਗਲੈਂਡ ਨੂੰ 3-2 ਨਾਲ ਹਰਾਇਆ

Sunday, Apr 03, 2022 - 01:25 AM (IST)

FIH ਪ੍ਰੋ-ਲੀਗ : ਭਾਰਤ ਨੇ ਸ਼ੂਟਆਊਟ ''ਚ ਇੰਗਲੈਂਡ ਨੂੰ 3-2 ਨਾਲ ਹਰਾਇਆ

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ 2 ਮੁਕਾਬਲਿਆਂ ਦੇ ਐੱਫ. ਆਈ. ਐੱਚ. ਪ੍ਰੋ-ਲੀਗ ਟਾਈ ਦੇ ਸ਼ੁਰੂਆਤੀ ਮੈਚ ਦੇ 3-3 ਦੀ ਬਰਾਬਰੀ 'ਤੇ ਰਹਿਣ ਤੋਂ ਬਾਅਦ ਸ਼ੂਟਆਊਟ ਵਿਚ ਇੰਗਲੈਂਡ ਨੂੰ 3-2 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਨਟੀਮ ਨੇ 2 ਅੰਕ (ਇਕ ਬੋਨਸ ਸਮੇਤ) ਹਾਸਲ ਕੀਤੇ ਜਦਕਿ ਇੰਗਲੈਂਡ ਦੀ ਟੀਮ ਨੇ ਇਕ ਅੰਕ ਹਾਸਲ ਕੀਤਾ। ਮੈਚ ਦੇ ਨਿਯਮਤ ਸਮੇਂ ਵਿਚ ਅਭਿਸ਼ੇਕ (14ਵੇਂ ਮਿੰਟ), ਸ਼ਮਸ਼ੇਰ ਸਿੰਘ (27ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (52ਵੇਂ ਮਿੰਟ) ਨੇ ਭਾਰਤ ਦੇ ਲਈ ਗੋਲ ਕੀਤੇ, ਜਦਕਿ ਇੰਗਲੈਂਡ ਦੇ ਲਈ ਨਿਕੋਲਸ ਬੰਦੁਕਰ (8ਵੇਂ, 28ਵੇਂ ਮਿੰਟ) ਅਤੇ ਸੈਮ ਵਾਰਡ (60ਵੇਂ ਮਿੰਟ) ਨੇ ਗੋਲ ਕੀਤੇ। ਵਾਰਡ ਨੇ ਪੈਨਲਟੀ ਸਟਰੋਕ 'ਤੇ ਗੋਲ ਕੀਤੇ।

PunjabKesari

ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਦੋਵੇਂ ਟੀਮਾਂ ਇਕ ਵਾਰ ਫਿਰ ਐਤਵਾਰ ਨੂੰ ਹੋਣ ਵਾਲੇ ਦੂਜੇ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ। ਇੰਗਲੈਂਡ ਨੇ ਮੈਚ ਵਿਚ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ 8ਵੇਂ ਮਿੰਟ ਵਿਚ ਪੈਨਲਟੀ ਕਾਰਨਰ ਹਾਸਿਲ ਕੀਤਾ, ਜਿਸ ਨਾਲ ਬੰਦੁਰਕ ਨੇ ਗੋਲ ਵਿਚ ਬਦਲ ਕਰ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤੀ ਟੀਮ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰਨ ਤੋਂ ਬਾਅਦ ਵੀ 14ਵੇਂ ਮਿੰਟ ਵਿਚ ਅਭਿਸ਼ੇਕ ਦੇ ਗੋਲ ਨਾਲ ਬਰਾਬਰੀ ਕਰਨ ਵਿਚ ਅਸਫਲ ਰਹੀ। ਭਾਰਤ ਨੇ 27ਵੇਂ ਮਿੰਟ ਵਿਚ ਸ਼ਮਸ਼ੇਰ ਦੇ ਮੈਦਾਨ ਗੋਲ ਨਾਲ ਬੜ੍ਹਤ ਬਣਾ ਲਈ ਪਰ ਟੀਮ ਦੀ ਇਹ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਰਹੀ ਕਿਉਂਕਿ ਅਗਲੇ ਹੀ ਮਿੰਟ ਵਿਚ ਬੰਦੁਰਕ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 2-2 ਕਰ ਦਿੱਤਾ।

PunjabKesari

ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਭਾਰਤੀ ਟੀਮ ਤੀਜੇ ਕੁਆਰਟਰ ਵਿਚ ਵੀ ਪੈਨਲਟੀ ਕਾਰਨਰ ਹਾਸਲ ਕਰਨ ਵਿਚ ਅਸਫਲ ਰਹੀ। ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਇਸ ਦੌਰਾਨ ਕੁਝ ਸ਼ਾਨਦਾਰ ਬਚਾਅ ਕਰ ਇੰਗਲੈਂਡ ਨੂੰ ਬੜ੍ਹਤ ਲੈਣ ਤੋਂ ਰੋਕ ਦਿੱਤਾ। ਭਾਰਤ ਦੇ ਖੇਡ ਵਿਚ ਚੌਥੇ ਕੁਆਰਟਰ ਵਿਚ ਪੈਨਾਪਨ ਦੇਖਣ ਮਿਲਿਆ ਅਤੇ ਟੀਮ ਨੇ ਆਖਰੀ ਅੱਠ ਮਿੰਟ ਦੇ ਅੰਦਰ 2 ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਿਚੋਂ ਦੂਜੇ 'ਤੇ ਹਰਮਨਪ੍ਰੀਤ ਦੇ ਸ਼ਾਨਦਾਰ ਡ੍ਰੈਗ ਫਿਲਕ ਨਾਲ ਟੀਮ ਦੀ ਬੜ੍ਹਤ 3-2 ਹੋ ਗਈ। ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਨਾਲ ਇੰਗਲੈਂਡ ਮੈਚ ਖਤਮ ਹੋਣ ਤੋਂ 14 ਸੈਕੰਡ ਪਹਿਲਾਂ ਪੈਨਲਟੀ ਸਟ੍ਰੋਕ ਹਾਸਲ ਕੀਤਾ ਅਤੇ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸ਼ੂਟਆਊਟ ਵਿਚ ਹਾਲਾਂਕਿ ਭਾਰਤੀ ਟੀਮ ਇੰਗਲੈਂਡ 'ਤੇ ਭਾਰੀ ਪਈ। ਇਸ ਜਿੱਤ ਨਾਲ ਭਾਰਤ ਨੇ 9 ਮੈਚਾਂ 'ਚ 18 ਅੰਕ ਦੇ ਨਾਲ ਚੋਟੀ ਦੇ ਸਥਾਨ 'ਤੇ ਪਹੁੰਚ ਗਿਆ।

PunjabKesari
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News