FIH ਪ੍ਰੋ-ਲੀਗ : ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ

Monday, Mar 13, 2023 - 01:50 AM (IST)

ਰਾਓਰਕੇਲਾ (ਭਾਸ਼ਾ)–ਕਪਤਾਨ ਹਰਮਨਪ੍ਰੀਤ ਸਿੰਘ ਨੇ ਲੈਅ ਹਾਸਲ ਕਰਦੇ ਹੋਏ ਐਤਵਾਰ ਨੂੰ ਇਥੇ ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ ਦੇ ਰੋਮਾਂਚਕ ਮੁਕਾਬਲੇ ਵਿਚ ਪੈਨਲਟੀ ਕਾਰਨਰ ਨਾਲ ਹੈਟ੍ਰਿਕ ਗੋਲ ਕਰਕੇ ਭਾਰਤ ਨੂੰ ਆਸਟਰੇਲੀਆ ਵਿਰੁੱਧ 5-4 ਦੀ ਯਾਦਗਾਰ ਜਿੱਤ ਦਿਵਾਈ। ਹਰਮਨਪ੍ਰੀਤ ਨੇ ਮੈਚ ਦੇ 13ਵੇਂ, 14ਵੇਂ ਤੇ 55ਵੇਂ ਮਿੰਟ ਵਿਚ ਗੋਲ ਕਰਕੇ ਟੀਮ ਦੀ ਜਿੱਤ ਤੈਅ ਕੀਤੀ। ਭਾਰਤ ਲਈ ਦੋ ਹੋਰ ਗੋਲ ਜੁਗਰਾਜ ਸਿੰਘ (17ਵਾਂ ਮਿੰਟ) ਤੇ ਕਾਰਤੀ ਸੇਲਵਸ (25ਵਾਂ ਮਿੰਟ) ਨੇ ਕੀਤੇ। ਆਸਟਰੇਲੀਆ ਲਈ ਬੇਲਟਜ ਜੋਸ਼ੂਆ (ਦੂਜਾ ਮਿੰਟ), ਵਿਲਾਟ ਕਯਾ (42ਵਾਂ ਮਿੰਟ), ਸਟੇਂਸ ਬੇਨ (52ਵਾਂ ਮਿੰਟ), ਜਾਲਸਕੀ ਅਰਨ (56ਵਾਂ ਮਿੰਟ) ਨੇ ਗੋਲ ਕੀਤੇ।

ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਆਸਟਰੇਲੀਆ ਜਨਵਰੀ ’ਚ ਹੋਏ ਵਿਸ਼ਵ ਕੱਪ ’ਚ ਖੇਡਣ ਵਾਲੇ ਕਈ ਖਿਡਾਰੀਆਂ ਦੇ ਬਿਨਾਂ ਇਥੇ ਆਈ ਹੈ। ਮੌਜੂਦਾ ਟੀਮ ’ਚ 20 ਖਿਡਾਰੀਆਂ ’ਚੋਂ 8 ਨੇ 10 ਕੌਮਾਂਤਰੀ ਮੈਚ ਜਾਂ ਇਸ ਤੋਂ ਘੱਟ ਮੈਚ ਖੇਡੇ ਹਨ। ਵਿਸ਼ਵ ਕੱਪ ’ਚ ਆਸਟਰੇਲੀਆ ਚੌਥੇ ਸਥਾਨ ’ਤੇ ਸੀ। ਭਾਰਤ ਵੀ ਇਸ ਵਿਚ ਵਿਸ਼ਵ ਕੱਪ ਦੇ 8 ਖਿਡਾਰੀਆਂ ਦੇ ਬਿਨਾਂ ਖੇਡ ਰਿਹਾ ਹੈ। ਇਸ ਵਿਚ ਸੀਨੀਅਰ ਖਿਡਾਰੀ ਆਕਾਸ਼ਦੀਪ ਸਿੰਘ, ਮਨਦੀਪ ਸਿੰਘ ਤੇ ਨੀਲਕਾਂਤ ਸ਼ਰਮਾ ਸ਼ਾਮਲ ਹਨ। ਭਾਰਤੀ ਟੀਮ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਿਚ ਅਸਫਲ ਰਹੀ ਸੀ। ਭਾਰਤ ਬੁੱਧਵਾਰ ਨੂੰ ਫਿਰ ਤੋਂ ਆਸਟਰੇਲੀਆ ਨਾਲ ਭਿੜਨ ਤੋਂ ਪਹਿਲਾਂ ਸੋਮਵਾਰ ਨੂੰ ਦੂਜੇ ਗੇੜ ਦੇ ਮੈਚ ’ਚ ਜਰਮਨੀ ਦਾ ਮੁਕਾਬਲਾ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਖਣਨ ਖ਼ਿਲਾਫ਼ ਵੱਡੀ ਕਾਰਵਾਈ, 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਕੀਤੇ ਜ਼ਬਤ


Manoj

Content Editor

Related News