ਕੋਵਿਡ-19 ਕਾਰਨ ਸਟੇਡੀਅਮ ''ਚ ਦਰਸ਼ਕਾਂ ਦੇ ਬਿਨਾ ਹੋਵੇਗਾ ਐੱਫ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ

10/26/2021 7:20:29 PM

ਭੁਵਨੇਸ਼ਵਰ- ਪੁਰਸ਼ਾਂ ਦਾ ਐੱਫ. ਆਈ. ਐੱਚ. ਹਾਕੀ ਜੂਨੀਅਰ ਵਿਸ਼ਵ ਕੱਪ ਇੱਥੇ 24 ਨਵੰਬਰ ਤੋਂ ਖ਼ਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ ਕਿਉਂਕਿ ਆਯੋਜਕਾਂ ਨੂੰ ਲਗਦਾ ਹੈ ਕਿ ਜੇਕਰ ਦਰਸ਼ਕ ਵੱਡੀ ਗਿਣਤੀ 'ਚ ਪੁੱਜਦੇ ਹਨ ਤਾਂ ਕੋਵਿਡ-19 ਨਿਯਮਾਂ ਨੂੰ ਲਾਗੂ ਕਰਨਾ ਮੁਸ਼ਕਲ ਹੋਵੇਗਾ। ਜੂਨੀਅਰ ਪੱਧਰ ਦੀ ਇਹ ਮਸ਼ਹੂਰ ਪ੍ਰਤੀਯੋਗਿਤਾ ਇੱਥੇ ਕਲਿੰਗਾ ਸਟੇਡੀਅਮ 'ਚ 24 ਨਵੰਬਰ ਤੋਂ 5 ਦਸੰਬਰ ਤਕ ਖੇਡੀ ਜਾਵੇਗੀ। ਮੇਜ਼ਬਾਨ ਭਾਰਤ ਟੂਰਨਾਮੈਂਟ ਦਾ ਸਾਬਕਾ ਚੈਂਪੀਅਨ ਹੈ ਹਾਕੀ ਇੰਡੀਆ ਨੇ ਬਿਆਨ 'ਚ ਕਿਹਾ, ਇਸ ਖੇਤਰ 'ਚ ਖੇਡ ਦੀ ਲੋਕਪ੍ਰਿਅਤਾ ਨੂੰ ਦੇਖਦੇ ਹਏ ਸਟੇਡੀਅਮ 'ਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਆਯੋਜਕਾਂ ਦਾ ਮੰਨਣਾ ਹੈ ਕਿ ਜ਼ਰੂਰੀ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ। ਇਸ ਲਈ ਦਰਸ਼ਕਾਂ ਦੀ ਗ਼ੈਰ ਮੌਜੂਦਗੀ 'ਚ ਇਸ ਦੇ ਆਯੋਜਨ ਦਾ ਫੈ਼ਸਲਾ ਕੀਤਾ ਗਿਆ ਹੈ।


Tarsem Singh

Content Editor

Related News