WWE 'ਤੇ ਵੀ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਬੁਖਾਰ, ਦੇਖੋ ਵੀਡੀਓ
Sunday, Jun 17, 2018 - 05:19 PM (IST)

ਨਵੀਂ ਦਿੱਲੀ : 2018 ਦਾ ਫੁੱਟਬਾਲ ਵਿਸ਼ਵ ਕੱਪ ਹਰ ਕਿਸੇ 'ਤੇ ਆਪਣਾ ਅਸਰ ਦਿਖਾ ਰਿਹਾ ਹੈ। WWE ਸੁਪਰਸਟਾਰਸ ਵੀ ਇਸ ਤੋਂ ਵਾਂਝੇ ਨਾ ਰਹਿ ਸਕੇ। ਹਰ ਸੁਪਰਸਟਾਰ ਕਿਸੇ ਨਾ ਕਿਸੇ ਦੇਸ਼ ਤੋਂ ਹੈ ਅਤੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ WWE ਨੇ ਸੁਪਰਸਟਾਰਸ ਤੋਂ ਇਹ ਸਵਾਲ ਕੀਤਾ ਕਿ ਉਨ੍ਹਾਂ ਦੀ ਫੇਵਰੇਟ ਟੀਮ ਕਿਹੜੀ ਹੈ।
WWE ਨੇ ਇਕ ਵੀਡੀਓ ਬਣਾਉਂਦੇ ਹੋਏ ਰੈਸਲਰਸ ਨੂੰ ਉਨ੍ਹਾਂ ਦੀ ਫੇਵਰੇਟ ਟੀਮ ਬਾਰੇ ਪੁੱਛਿਆ ਜਿਸਦੇ ਜਵਾਬ 'ਚ ਹਰ ਰੈਸਲਰਸ ਨੇ ਆਪਣੀ ਪਸੰਦੀਦਾ ਟੀਮ ਦਾ ਨਾਮ ਦੱਸਿਆ ਹੈ। ਇਸ ਵੀਡੀਓ 'ਚ ਪੇਜ਼, ਰੂਸੇਵ, ਫਿਨ ਬੈਲਰ, ਅਤੇ 205 ਲਾਈਵ ਤੋਂ ਡ੍ਰੈਕ ਮੈਵਰਿਕ ਦੇ ਨਾਲ-ਨਾਲ ਜੈਂਟਲਮੈਨ ਜੈਕ ਗੈਲੇਜਰ। ਇਸਦੇ ਨਾਲ ਸਾਨੂੰ ਡਰੂ ਗੁਲਕ ਵੀ ਨਜ਼ਰ ਆਏ ਹਨ, ਜਿਨ੍ਹਾਂ ਨੇ ਆਪਣੀ ਪਸੰਦੀਦਾ ਟੀਮ ਬਾਰੇ 'ਚ ਰਾਏ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ।
ਜੈਂਟਲਮੈਨ ਜੈਕ ਗੈਲੇਜਰ ਨੇ ਜਿਥੇ ਇੰਗਲੈਂਡ ਦੇ ਵਲ ਆਪਣਾ ਸਮਰਥਨ ਦਿਖਾਇਆ ਤਾਂ ਉਥੇ ਹੀ ਆਈਕੌਨਿਕ ਨੇ ਆਸਟਰੇਲੀਆ ਨੂੰ ਸਮਰਥਨ ਦਿੱਤਾ ਕਿਉਂਕਿ ਇਹ ਤਿਨੋਂ ਇੰਗਲੈਂਡ ਅਤੇ ਆਸਟਰੇਲੀਆ ਦੇ ਰਹਿਣ ਵਾਲੇ ਹਨ। ਡ੍ਰੈਕ ਮੇਵਰਿਕ ਨੇ ਇੰਗਲੈਂਡ ਦਾ ਸਮਰਥਨ ਕੀਤਾ ਤਾਂ ਉਥੇ ਹੀ ਮੈਕਇੰਟਾਇਰ ਨੇ ਸਕਾਟਲੈਂਡ ਦਾ ਸਾਥ ਦਿੱਤਾ।
NXT ਸੁਪਰਸਟਾਰਸ ਬਡੀ ਮਰਫੀ ਬ੍ਰਾਜ਼ੀਲ ਦਾ ਸਮਰਥਨ ਕਰਦੇ ਨਜ਼ਰ ਆਏ ਤਾਂ ਉਥੇ ਹੀ ਪੇਜ ਇੰਗਲੈਂਡ ਦਾ ਸਮਰਥਨ ਕਰਦੀ ਦਿਸੀ। ਗੁਲਕ ਨੇ ਤਾਂ ਸਾਫ ਸ਼ਬਦਾਂ 'ਚ ਕਿਹਾ ਕਿ ਇੰਗਲੈਂਡ ਦੇ ਇਲਾਵਾ ਉਹ ਕਿਸੇ ਵੀ ਦੇਸ਼ ਦਾ ਸਮਰਥਨ ਕਰ ਸਕਦੀ ਹੈ।
ਫਿਨ ਬੈਲਰ ਨੇ ਕਿਹਾ ਆਇਰਲੈਂਡ ਅਤੇ ਯੁਨਾਈਨੇਡ ਸਟੇਟਸ ਆਫ ਅਮਰੀਕਾ ਇਸ ਇਵੈਂਟ 'ਚ ਹਿੱਸਾ ਨਹੀਂ ਲੈ ਰਿਹਾ ਤਾਂ ਉਹ ਇਕ ਅਜਿਹੀ ਐਂਟਰੀ ਨੂੰ ਸੁਪੋਰਟ ਕਰੇਗਾ ਜੋ ਉਸਦੇ ਦਿਲ ਦੇ ਬੇਹਦ ਕਰੀਬ ਹੈ ਅਤੇ ਉਸਦਾ ਨਾਮ ਮੈਕਸੀਕੋ ਹੈ। ਉਥੇ ਹੀ ਮੈਕਇੰਟਾਇਰ ਨੇ ਕਿਹਾ ਕਿ, ਉਹ ਉਮੀਦ ਕਰਦੇ ਹਨ ਕਿ ਸਕਾਟਲੈਂਡ ਅਗਲੇ ਫੁੱਟਬਾਲ ਵਿਸ਼ਵ ਕੱਪ ਤੱਕ ਖੁਦ ਨੂੰ ਤਿਆਰ ਕਰ ਲਵੇਗਾ।