ਬ੍ਰਿਟਿਸ਼ ਪ੍ਰਧਾਨਮੰਤਰੀ ਨੇ ਪ੍ਰਾਪਤ ਕੀਤੀ ਬੈਲਜੀਅਮ ਦੇ ਪ੍ਰਧਾਨਮੰਤਰੀ ਤੋਂ ਫੀਫਾ ਵਿਸ਼ਵ ਕੱਪ ਦੀ ਟੀ ਸ਼ਰਟ
Friday, Jun 29, 2018 - 11:36 AM (IST)
ਬ੍ਰਸੇਲਸ— ਬ੍ਰੇਕਜ਼ਿਟ ਕਾਰਨ ਬ੍ਰਿਟੇਨ ਦੇ ਰਿਸ਼ਤੇ ਯੂਰਪੀ ਸੰਘ (ਈ.ਯੂ.) ਨਾਲ ਭਾਵੇਂ ਹੀ ਖਰਾਬ ਹੋ ਗਏ ਹੋਣ ਪਰ ਬੈਲਜੀਅਮ ਦੇ ਪ੍ਰਧਾਨਮੰਤਰੀ ਚਾਰਲਸ ਮਿਸ਼ੇਲ ਨੇ ਆਪਣੀ ਬ੍ਰਿਟਿਸ਼ ਹਮਰੁਤਬਾ ਟੇਰਿਜ਼ਾ ਮੇ ਨੂੰ ਫੁੱਟਬਾਲ ਟੀਮ ਦੀ ਟੀ-ਸ਼ਰਟ ਦੇ ਕੇ ਰਿਸ਼ਤਿਆਂ 'ਚ ਗਰਮਾਹਟ ਲਿਆਉਣ ਦੀ ਕੋਸ਼ਿਸ਼ ਕੀਤੀ।
ਇਹ ਟੀ-ਸ਼ਰਟ ਫੁੱਟਬਾਲ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਬੈਲਜੀਅਮ ਦੀ ਅਧਿਕਾਰਤ ਟੀ-ਸ਼ਰਟ ਹੈ ਜਿਸ 'ਤੇ 10 ਅੰਕ ਅਤੇ ਬੈਲਜੀਅਮ ਅਤੇ ਚੇਲਸੀ ਦੇ ਸਟਾਰ ਖਿਡਾਰੀ ਈਡੇਨ ਹਜ਼ਾਰਡ ਦਾ ਨਾਂ ਵੀ ਛੱਪਿਆ ਹੈ। ਇਸ 10 ਅੰਕ ਦਾ ਮਤਲਬ ਟੇਰਿਜ਼ਾ ਮੇ ਦੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਨਾਲ ਵੀ ਹੈ। ਇੱਥੇ ਹੋਣ ਵਾਲਾ ਬ੍ਰਸੇਲਸ ਸਿਖਰ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦ ਇੰਗਲੈਂਡ ਅਤੇ ਬੈਲਜੀਅਮ ਦੀਆਂ ਟੀਮਾਂ ਵਿਚਾਲੇ ਆਖਰੀ ਲੀਗ ਮੁਕਾਬਲਾ ਖੇਡਿਆ ਜਾਵੇਗਾ। ਟੀ-ਸ਼ਰਟ ਦੇਖਕੇ ਟੇਰਿਜ਼ਾ ਮੇ ਵੀ ਹੈਰਾਨ ਰਹਿ ਗਈ ਪਰ ਆਮ ਤੌਰ 'ਤੇ ਸ਼ਾਂਤ ਰਹਿਣ ਵਾਲੀ ਬ੍ਰਿਟਿਸ਼ ਪ੍ਰਧਾਨਮੰਤਰੀ ਖੁਲ ਕੇ ਹਸੀ।
