ਫੀਫਾ ਵਿਸ਼ਵ ਕੱਪ : ਅਰਜਨਟੀਨਾ ਟੀਮ ''ਚ ਲਾਨਜਿਨੀ ਦੀ ਜਗ੍ਹਾ ਲੈਣਗੇ ਪੇਰੇਜ

Sunday, Jun 10, 2018 - 03:14 PM (IST)

ਫੀਫਾ ਵਿਸ਼ਵ ਕੱਪ : ਅਰਜਨਟੀਨਾ ਟੀਮ ''ਚ ਲਾਨਜਿਨੀ ਦੀ ਜਗ੍ਹਾ ਲੈਣਗੇ ਪੇਰੇਜ

ਬਿਊਨਸ ਆਇਰਸ (ਬਿਊਰੋ)— ਅਰਜਨਟੀਨਾ ਦੇ ਰਿਵਰ ਪਲੇਟ ਮਿਡਫੀਲਡਰ ਐਂਜੋ ਪੇਰੇਜ ਨੂੰ ਆਖਰੀ ਮਿੰਟ 'ਤੇ ਸੱਟ ਦਾ ਸ਼ਿਕਾਰ ਹੋਏ ਮੈਨੁਅਲ ਲਾਨਜਿਨੀ ਦੀ ਜਗ੍ਹਾ ਫੀਫਾ ਵਿਸ਼ਵ ਕੱਪ ਦੇ ਲਈ ਰਾਸ਼ਟਰੀ ਟੀਮ 'ਚ ਸਾਮਲ ਕੀਤਾ ਗਿਆ ਹੈ। ਅਰਜਨਟੀਨਾ ਫੁੱਟਬਾਲ ਸੰਘ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 32 ਸਾਲਾ ਸਾਬਕਾ ਵੇਲੇਂਸੀਆ ਅਤੇ ਬੇਨੇਫਿਕਾ ਖਿਡਾਰੀ ਨੇ 23 ਮੈਚਾਂ 'ਚ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ ਹੈ।
PunjabKesari
ਲਾਨਜਿਨੀ ਨੂੰ ਸ਼ੁੱਕਰਵਾਰ ਨੂੰ ਅਭਿਆਸ ਦੇ ਦੌਰਾਨ ਗੋਡੇ ਦੀਆਂ ਮਾਸਪੇਸ਼ੀਆਂ 'ਚ ਸੱਟ ਦੇ ਬਾਅਦ ਟੀਮ ਤੋਂ ਬਾਹਰ ਹੋਣਾ ਪਿਆ ਸੀ। ਦੋ ਵਾਰ ਦੀ ਚੈਂਪੀਅਨ ਅਤੇ ਚਾਰ ਸਾਲ ਪਹਿਲੇ ਬ੍ਰਾਜ਼ੀਲ 'ਚ ਉਪ ਜੇਤੂ ਰਹੀ ਅਰਜਨਟੀਨਾ ਗਰੁੱਪ ਪੜਾਅ 'ਚ ਆਈਸਲੈਂਡ, ਨਾਈਜੀਰੀਆ ਅਤੇ ਕ੍ਰੋਏਸ਼ੀਆ ਦੇ ਖਿਲਾਫ ਖੇਡੇਗੀ।


Related News