ਫ਼ੀਫ਼ਾ ਵਿਸ਼ਵ ਕੱਪ ਹਰ ਦੋ ਸਾਲ ’ਚ ਆਯੋਜਿਤ ਕਰਨ ਦਾ ਪ੍ਰਸਤਾਵ
Wednesday, May 19, 2021 - 11:35 AM (IST)
ਜੇਨੇਵਾ— ਫ਼ੀਫ਼ਾ ਵਿਸ਼ਵ ਕੱਪ ਦਾ ਆਯੋਜਨ ਚਾਰ ਸਾਲ ਦੇ ਬਜਾਏ ਹਰੇਕ ਦੋ ਸਾਲ ’ਚ ਆਯੋਜਿਤ ਕਰਨ ਦਾ ਪ੍ਰਸਤਾਵ ਫ਼ੁੱਟਬਾਲ ਦੇ ਸਰਵਉੱਚ ਅਦਾਰੇ ਦੇ ਏਜੰਡਾ ’ਚ ਸਾਮਲ ਹੋ ਗਿਆ ਹੈ। ਸਾਊਦੀ ਅਰਬ ਫ਼ੁੱਟਬਾਲ ਮਹਾਸੰਘ ਨੇ ਰਸਮੀ ਤੌਰ ’ਤੇ ਫ਼ੀਫ਼ਾ ਤੋਂ ਪੁਰਸ਼ ਤੇ ਬੀਬੀਆਂ ਦੇ ਵਿਸ਼ਵ ਕੱਪ ਦਾ ਆਯੋਜਨ ਹਰੇਕ ਦੋ ਸਾਲ ’ਚ ਆਯੋਜਿਤ ਕਰਨ ’ਤੇ ਵਿਚਾਰ ਕਰਨ ਨੂੰ ਕਿਹਾ ਹੈ। ਫ਼ੀਫ਼ਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੀਫ਼ਾ ਨੇ ਕਿਹਾ, ‘‘ਦੋਵੇਂ ਟੂਰਨਾਮੈਂਟ ਦਾ ਹਰੇਕ ਦੋ ਸਾਲ ’ਚ ਆਯੋਜਨ ਸਬੰਧੀ ਪ੍ਰਸਤਾਵ ਫ਼ੀਫ਼ਾ ਦੇ 211 ਮੈਂਬਰਾਂ ਦੇ ਮਹਾਸੰਘ ਦੀ ਸਾਲਾਨਾ ਬੈਠਕ ’ਚ ਰਖਿਆ ਜਾਵੇਗਾ। ਫ਼ੀਫ਼ਾ ਦੀ ਸ਼ੁੱਕਰਵਾਰ ਨੂੰ ਵਰਚੁਅਲ ਬੈਠਕ ਹੋਵੇਗੀ।