FIFA WC 2018 : ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਹਰਾ ਫਾਈਨਲ 'ਚ ਬਣਾਈ ਜਗ੍ਹਾ

07/12/2018 3:17:46 AM

ਮਾਸਕੋ- 21ਵੇਂ ਫੀਫਾ ਵਿਸ਼ਵ ਕੱਪ 'ਚ ਬੁੱਧਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ 'ਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ। ਉਹ ਫਾਈਨਲ 'ਚ ਪਹੁੰਚਣ ਵਾਲਾ ਦੁਨੀਆਂ ਦਾ 13ਵਾਂ ਦੇਸ਼ ਹੈ। ਕ੍ਰੋਏਸ਼ੀਆ ਦੇ ਮੰਜੁਕਿਚ ਨੇ 109ਵੇਂ ਮਿੰਟ 'ਚ ਵਾਧੂ ਸਮੇਂ ਦੌਰਾਨ ਫੈਸਲਾਕੁੰਨ ਗੋਲ ਕੀਤਾ। ਮੰਜੁਕਿਚ ਦਾ ਵਿਸ਼ਵ ਕੱਪ 'ਚ ਇਹ ਦੂਸਰਾ ਗੋਲ ਹੈ। ਇਸ ਤੋਂ ਪਹਿਲਾਂ ਇੰਗਲੈਂਡ ਲਈ ਕਿਰੇਨ ਟਿੱ੍ਰਪੀਅਰ ਨੇ ਫ੍ਰੀ ਕਿੱਕ 'ਤੇ ਗੋਲ ਕਰ ਕੇ 1-0 ਦੀ ਬੜ੍ਹਤ ਬਣਾਈ ਸੀ ਪਰ ਕ੍ਰੋਏਸ਼ੀਆ ਦੇ ਈਵਾਨ ਪੇਰੀਸਿੱਚ ਨੇ 68ਵੇਂ ਮਿੰਟ 'ਚ ਗੋਲ ਕਰ ਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿੱਤਾ। ਮੈਚ ਦਾ ਫੈਸਲਾ ਕਰਨ ਲਈ ਵਾਧੂ ਸਮੇਂ ਦਾ ਸਹਾਰਾ ਲਿਆ ਗਿਆ ਜਿਸ 'ਚ ਕ੍ਰੋਏਸ਼ੀਆ ਨੇ ਬਾਜ਼ੀ ਮਾਰ ਲਈ।

PunjabKesariPunjabKesari

ਪੇਰੀਸਿੱਚ ਲਗਾਤਾਰ 2 ਵਿਸ਼ਵ ਕੱਪ 'ਚ 2-2 ਗੋਲ ਕਰਨ ਵਾਲਾ ਪਹਿਲਾ ਕ੍ਰੋਏਸ਼ੀਆਈ ਖਿਡਾਰੀ ਹੈ। ਇਸ ਵਿਸ਼ਵ ਕੱਪ 'ਚ ਕ੍ਰੋਏਸ਼ੀਆ ਦਾ ਲਗਾਤਾਰ ਤੀਸਰਾ ਮੈਚ ਐਕਸਟ੍ਰਾ ਟਾਈਮ 'ਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਪ੍ਰੀ-ਕੁਆਰਟਰ ਫਾਈਨਲ 'ਚ ਡੈੱਨਮਾਰਕ ਅਤੇ ਕੁਆਰਟਰ ਫਾਈਨਲ 'ਚ ਮੇਜ਼ਬਾਨ ਰੂਸ ਨੂੰ ਹਰਾਇਆ ਸੀ।

PunjabKesari


Related News