ਫੀਫਾ ਵਿਸ਼ਵ ਕੱਪ 'ਚ ਹਾਰ ਦੇ ਬਾਵਜੂਦ ਫਰਾਂਸ ਦੇ ਐਮਬਾਪੇ ਨੇ ਇਸ ਮਾਮਲੇ 'ਚ ਮੇਸੀ ਨੂੰ ਪਛਾੜ ਜਿੱਤਿਆ ਗੋਲਡਨ ਬੂਟ

12/19/2022 12:53:05 PM

ਲੁਸੈਲ (ਏਜੰਸੀ)- ਫਰਾਂਸ ਦੇ ਕੇਲੀਅਨ ਐਮਬਾਪੇ ਨੇ ਫੀਫਾ ਵਿਸ਼ਵ ਕੱਪ ਕਤਰ 2022 ਵਿੱਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਨੂੰ ਪਛਾੜਦਿਆਂ ਗੋਲਡਨ ਬੂਟ ਜਿੱਤਿਆ ਹੈ। ਫਰਾਂਸ ਦੇ ਫਾਰਵਰਡ ਨੇ 8 ਵਾਰ ਗੋਲ ਕੀਤੇ ਸਨ, ਜੋ ਕਿ ਮੈਸੀ ਤੋਂ ਇੱਕ ਵੱਧ ਸੀ। ਉਥੇ ਹੀ ਲਿਓਨੇਲ ਮੇਸੀ ਨੇ ਸਿਲਵਰ ਬੂਟ ਅਤੇ ਓਲੀਵੀਅਰ ਗਿਰੌਡ ਦੇ ਚਾਰ ਗੋਲਾਂ ਨੇ ਉਨ੍ਹਾਂ ਨੂੰ ਕਾਂਸੀ ਦਾ ਬੂਟ ਦਿਵਾਇਆ ਹੈ। ਐਮਬਾਪੇ ਨੇ ਗਰੁੱਪ ਪੜਾਅ ਵਿੱਚ 3 ਅਤੇ ਨਾਕਆਊਟ ਪੜਾਅ ਵਿੱਚ 5 ਗੋਲ ਕੀਤੇ, ਜਦੋਂਕਿ ਪੂਰੇ ਟੂਰਨਾਮੈਂਟ ਵਿਚ ਮੇਸੀ ਨੇ ਫਾਈਨਲ ਸਮੇਤ ਕੁੱਲ 7 ਗੋਲ ਕੀਤੇ। ਇਸ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਜ਼ਰੀਏ ਨਿਕਲਿਆ, ਕਿਉਂਕਿ ਐਕਸਟ੍ਰਾ ਟਾਈਮ ਦੇ ਬਾਅਦ ਸਕੋਰ 3-3 ਸੀ। ਫਿਰ ਪੈਨਲਟੀ ਸ਼ੂਟਆਊਟ ਵਿਚ ਅਰਜਨਟੀਨਾ ਨੇ 4-2 ਨਾਲ ਫਰਾਂਸ ਨੂੰ ਹਰਾਇਆ।

ਇਹ ਵੀ ਪੜ੍ਹੋ :ਮੇਸੀ ਨੇ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਮਗਰੋਂ ਮੈਦਾਨ 'ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਨਾਇਆ ਜਸ਼ਨ

PunjabKesari

ਦੱਸ ਦੇਈਏ ਕਿ ਲੁਸੈਲ ਸਟੇਡੀਅਮ ’ਚ ਆਯੋਜਿਤ ਖਿਤਾਬੀ ਮੁਕਾਬਲੇ ਵਿਚ ਲਿਓਨਿਲ ਮੇਸੀ ਨੇ 23ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਦਾ ਖਾਤਾ ਖੋਲ੍ਹਿਆ, ਜਦਕਿ ਐਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿਚ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਅਰਜਨਟੀਨਾ ਇਕਪਾਸੜ ਜਿੱਤ ਵੱਲ ਵਧ ਰਿਹਾ ਸੀ ਪਰ ਕੇਲੀਅਨ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ’ਚ ਗੋਲ ਕਰਕੇ ਸਾਬਕਾ ਚੈਂਪੀਅਨ ਫਰਾਂਸ ਦੀ ਮੈਚ ਵਿਚ ਵਾਪਸੀ ਕਰਵਾਈ। ਮੇਸੀ ਨੇ 109ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਨੂੰ ਇਕ ਵਾਰ ਫਿਰ ਬੜ੍ਹਤ ਦਿਵਾ ਦਿੱਤੀ ਪਰ ਐਮਬਾਪੇ 118ਵੇਂ ਮਿੰਟ ’ਚ ਗੋਲ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ’ਚ ਲੈ ਗਿਆ। ਅਰਜਨਟੀਨਾ ਪਿਛਲੇ 20 ਸਾਲਾਂ ’ਚ ਖਿਤਾਬ ਜਿੱਤਣ ਵਾਲੀ ਪਹਿਲੀ ਗ਼ੈਰ-ਯੂਰਪੀਅਨ ਟੀਮ ਹੈ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਨੇ ਵੀ ਇਸ ਜਿੱਤ ਦੇ ਨਾਲ ਵਿਸ਼ਵ ਜੇਤੂ ਦਾ ਤਾਜ ਆਪਣੇ ਸਿਰ ਸਜਾਉਣ ਦਾ ਸੁਪਨਾ ਪੂਰਾ ਕਰ ਲਿਆ।

ਇਹ ਵੀ ਪੜ੍ਹੋ: 2022 'ਚ ਟੁੱਟਿਆ 1998 ਦਾ ਰਿਕਾਰਡ, ਫੀਫਾ ਵਿਸ਼ਵ ਕੱਪ ਇਸ ਗੱਲੋਂ ਵੀ ਰਿਹਾ ਖ਼ਾਸ

PunjabKesari

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News