ਫੀਫਾ ਦਾ ਇਜ਼ਰਾਈਲ ਨੂੰ ਸਸਪੈਂਡ ਕਰਨ ਤੋਂ ਇਨਕਾਰ, ਫਲਸਤੀਨ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ
Friday, Oct 04, 2024 - 06:20 PM (IST)

ਜਿਊਰਿਖ– ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਇੱਥੇ ਆਯੋਜਿਤ ਆਪਣੀ ਚੋਟੀ ਦੀ ਪ੍ਰੀਸ਼ਦ ਦੀ ਮੀਟਿੰਗ ਵਿਚ ਇਜ਼ਰਾਈਲੀ ਫੁੱਟਬਾਲ ਸੰਘ ਨੂੰ ਮੁਅੱਤਲ ਨਹੀਂ ਕੀਤਾ ਪਰ ਫਲਸਤੀਨ ਦੇ ਅਧਿਕਾਰੀਆਂ ਵੱਲੋਂ ਲਗਾ ਗਏ ਕਥਿਤ ਪੱਖਪਾਤ ਦੇ ਦੋਸ਼ਾਂ ਦੀ ਅਨੁਸ਼ਾਸਨਾਤਮਕ ਜਾਂਚ ਦੇ ਹੁਕਮ ਦੇ ਦਿੱਤੇ।
ਫੀਫਾ ਨੇ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਦਾ ਇਕ ਸੀਨੀਅਰ ਪੈਨਲ ਫਲਸਤੀਨ ਦੇ ਖੇਤਰ ਵਿਚ ਸਥਿਤ ਇਜ਼ਰਾਈਲੀ ਫੁੱਟਬਾਲ ਟੀਮਾਂ ਦੀਆਂ ਇਜ਼ਰਾਈਲੀ ਪ੍ਰਤੀਯੋਗਿਤਾਵਾਂ ਵਿਚ ਹਿੱਸੇਦਾਰੀ ਦੀ ਜਾਂਚ ਕਰੇਗਾ। ਫਲਸਤੀਨ ਫੁੱਟਬਾਲ ਸੰਘ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਫੀਫਾ ਤੋਂ ਵੈਸਟ ਬੈਕ ਦੀਆਂ ਬਸਤੀਆਂ ਦੀਆਂ ਟੀਮਾਂ ਨੂੰ ਆਪਣੀ ਲੀਗ ਵਿਚ ਸ਼ਾਮਲ ਕਰਨ ਲਈ ਇਜ਼ਰਾਈਲੀ ਫੁੱਟਬਾਲ ਸੰਸਥਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ।
ਫਲਸਤੀਨ ਨੇ ਮਈ ਵਿਚ ਫੀਫਾ ਦੀ ਮੀਟਿੰਗ ਵਿਚ ਇਜ਼ਰਾਈਲ ਦੀ ਮੈਂਬਰਸ਼ਿਪ ਮਅੱਤਲ ਕਰਨ ਦੀ ਅਪੀਲ ਕੀਤੀ ਸੀ, ਜਿਸ ਦੇ 4 ਮਹੀਨੇ ਬਾਅਦ ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਨੇ ਇਹ ਫੈਸਲਾ ਕੀਤਾ।