ਫੀਫਾ ਰੈਂਕਿੰਗ : ਭਾਰਤ 104ਵੇਂ ਸਥਾਨ ’ਤੇ ਪੁੱਜਿਆ

06/24/2022 2:33:56 PM

ਨਵੀਂ ਦਿੱਲੀ- ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਰੈਂਕਿੰਗ ਵਿੱਚ 104ਵੇਂ ਸਥਾਨ ’ਤੇ ਆ ਗਈ ਹੈ। ਟੀਮ ਨੂੰ ਏਸ਼ੀਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਭਾਰਤੀ ਟੀਮ ਨਿਊਜ਼ੀਲੈਂਡ (103ਵੇਂ ਸਥਾਨ) ਤੋਂ ਇੱਕ ਸਥਾਨ ਹੇਠਾਂ ਹੈ। 

ਏਸ਼ੀਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ ਭਾਰਤ 19ਵੇਂ ਸਥਾਨ ’ਤੇ ਹੈ। ਦੱਸਣਯੋਗ ਹੈ ਕਿ ਸੁਨੀਲ ਛੇਤਰੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਇਸੇ ਮਹੀਨੇ ਏਸ਼ੀਆਈ ਕੱਪ ਕੁਆਲੀਫਿਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਡੀ ਵਿੱਚ ਤਿੰਨੋਂ ਲੀਗ ਮੁਕਾਬਲੇ ਜਿੱਤ ਕੇ 2023 ਵਿੱਚ ਹੋਣ ਵਾਲੇ 24 ਟੀਮਾਂ ਦੇ ਫਾਈਨਲਸ ਵਿੱਚ ਜਗ੍ਹਾ ਬਣਾਈ। ਵਿਸ਼ਵ ਰੈਂਕਿੰਗ ਵਿੱਚ ਬ੍ਰਾਜ਼ੀਲ ਪਹਿਲੇ ਸਥਾਨ ’ਤੇ ਹੈ।


Tarsem Singh

Content Editor

Related News