ਫੀਫਾ ਨੇ AIFF ਤੋਂ ਹਟਾਈ ਪਾਬੰਦੀ, ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖੁੱਲ੍ਹਿਆ ਰਾਹ

Friday, Aug 26, 2022 - 11:28 PM (IST)

ਨਵੀਂ ਦਿੱਲੀ– ਇੰਟਰਨੈਸ਼ਨਲ ਫੈੱਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ’ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ ਏ. ਆਈ. ਐੱਫ. ਐੱਫ. ਵਿਚ ਤੀਜੇ ਪੱਖ ਦੇ ਦਖਲ ਕਾਰਨ ਪਾਬੰਦੀ ਲਗਾਈ ਸੀ ਪਰ ਏ. ਆਈ. ਐੱਫ. ਐੱਫ. ਦੇ ਪ੍ਰਬੰਧਨ 'ਚ ਹੋ ਰਹੀਆਂ ਤਬਦੀਲੀਆਂ ਦੇ ਕਾਰਨ ਉਸ ਨੇ ਇਹ ਪਾਬੰਦੀ ਹੁਣ ਹਟਾ ਦਿੱਤੀ। ਹੁਣ ਅਕਤੂਬਰ 'ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਭਾਰਤ ਦੇ ਅਧਿਕਾਰ ਵੀ ਬਰਕਰਾਰ ਰਹਿਣਗੇ।

PunjabKesari

ਇਸ ਤੋਂ ਪਹਿਲਾਂ ਏ.ਆਈ.ਐੱਫ. 'ਤੇ ਪਾਬੰਦੀ ਲਾਉਣ ਤੋਂ ਬਾਅਦ ਫੀਫਾ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਤੀਸਰੇ ਪੱਖ ਦੇ ਦਖਲ ਕਾਰਨ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫੀਫਾ ਨੇ ਇਹ ਵੀ ਕਿਹਾ ਕਿ ਇਹ ਮੁਅੱਤਲੀ ਉਦੋਂ ਹਟਾਈ ਜਾਵੇਗੀ ਜਦ ਉਹ ਇਕੱਠੇ ਕੰਮ ਕਰਨਾ ਸ਼ੁਰੂ ਕਰਨਗੇ। 

ਇਹ ਵੀ ਪੜ੍ਹੋ : ਪੋਲੈਂਡ ਤੇ ਦੱਖਣੀ ਕੋਰੀਆ 5.8 ਅਰਬ ਡਾਲਰ ਦਾ ਕਰਨਗੇ ਫੌਜੀ ਸਮਝੌਤਾ

ਭਾਰਤੀ ਫੁੱਟਬਾਲ 'ਚ ਇਹ ਸਾਰਾ ਵਿਵਾਦ ਏ.ਆਈ.ਐੱਫ.ਐੱਫ. ਦੇ ਪ੍ਰਧਾਨ ਰਹੇ ਪ੍ਰਫੁੱਲ ਪਟੇਲ ਦੇ ਕਾਰਨ ਸ਼ੁਰੂ ਹੋਇਆ। ਪ੍ਰਫੁੱਲ 'ਤੇ ਬਿਨਾਂ ਚੋਣ ਕਰਵਾਏ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਪ੍ਰੈਸੀਡੈਂਟ ਦੀ ਕੁਰਸੀ 'ਤੇ ਬੈਠਣ ਦਾ ਦੋਸ਼ ਲੱਗਿਆ ਸੀ। ਪ੍ਰਫੁੱਲ ਦਾ ਕਾਰਜਕਾਲ ਸਾਲ 2009 ਤੋਂ ਸ਼ੁਰੂ ਹੋਇਆ ਅਤੇ 2020 'ਚ ਖਤਮ ਹੋਇਆ। ਇਸ ਦੇ ਬਾਵਜੂਦ ਉਹ ਕੁਰਸੀ 'ਤੇ ਬੈਠੇ ਰਹੇ।

PunjabKesari

ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਸੁਪਰੀਮ ਕੋਰਟ ਤੱਕ ਪਹੁੰਚ ਗਈ ਸੀ। ਕੋਰਟ ਨੇ ਮਈ 2022 'ਚ ਪੂਰੇ ਬੋਰਡ ਨੂੰ ਹਟਾ ਦਿੱਤਾ ਅਤੇ ਇਕ ਨਵਾਂ ਸੰਵਿਧਾਨ ਬਣਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਪਹਿਲਾਂ, ਕੇਂਦਰ ਨੇ ਸੁਰੀਮ ਕੋਰਟ ਤੋਂ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਕਾਰਜਕਾਲ ਨੂੰ ਖਤਮ ਕਰਨ ਦੀ ਅਪੀਲ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਦਿਨ-ਪ੍ਰਤੀਦਿਨ ਦੇ ਪ੍ਰਬੰਧਨ ਦੀ ਦੇਖਭਾਲ ਕਰਨ ਵਾਲੇ ਜਨਰਲ ਸਕੱਤਰ ਦੀ ਅਗਵਾਈ 'ਚ ਏ.ਆਈ.ਐੱਫ.ਐੱਫ. ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News