FIFA 2022 Special : ਕਤਰ ’ਚ ਵਿਸ਼ਵ ਕੱਪ ਦੇ ਨਾਲ-ਨਾਲ ਇਹ ਵਿਵਾਦ ਵੀ ਚਰਚਾ ’ਚ ਰਹਿਣਗੇ

Sunday, Nov 20, 2022 - 08:57 PM (IST)

ਸਪੋਰਟਸ ਡੈਸਕ : ਕਤਰ ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਿਲ ਕਰਨ ਤੋਂ ਬਾਅਦ ਇੱਥੇ ਜੰਗੀ ਪੱਧਰ ’ਤੇ ਕੰਮ ਹੋਏ। 7 ਨਵੇਂ ਸਟੇਡੀਅਮ ਬਣਾਏ ਗਏ, ਜਦਕਿ ਇਕ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵਾਂ ਏਅਰਪੋਰਟ, ਨਵੀਂ ਮੈਟਰੋ ਅਤੇ ਸੜਕਾਂ ਬਣਾਈਆਂ ਗਈਆਂ। ਇਸ ਸਭ ਦੇ ਪ੍ਰਬੰਧਨ ’ਚ ਲੱਗਭਗ 30,000 ਲੋਕ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨਾਲ ਵਤੀਰੇ ਨੂੰ ਲੈ ਕੇ ਕਤਰ ਨੂੰ ਅੱਜ ਵੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2021 ’ਚ ਹਿਊਮਨ ਰਾਈਟਸ ਵਾਚ ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਕਤਰ ’ਚ ਵਿਦੇਸ਼ੀ ਕਰਮਚਾਰੀ ਅਜੇ ਵੀ ਤਨਖਾਹ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕਟੌਤੀ ਦਾ ਸਾਹਮਣਾ ਕਰ ਰਹੇ ਸਨ। ਉਹ ਦਿਨ ’ਚ ਨਿਸ਼ਚਿਤ ਸਮੇਂ ਤੋਂ ਜ਼ਿਆਦਾ ਤੇ ਕਈ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੁੜ ਸਿੰਘੂ ਬਾਰਡਰ ’ਤੇ ਇਕੱਠੇ ਹੋਣਗੇ ਕਿਸਾਨ, ਡੇਰਾ ਪ੍ਰੇਮੀ ਪ੍ਰਦੀਪ ਕਤਲਕਾਂਡ ਦਾ ਸ਼ੂਟਰ ਗ੍ਰਿਫ਼ਤਾਰ, ਪੜ੍ਹੋ Top 10

PunjabKesari

ਫਰਵਰੀ 2021 ’ਚ ਇਕ ਅਖ਼ਬਾਰ ਨੇ ਦਾਅਵਾ ਕੀਤਾ ਸੀ ਕਿ ਕਤਰ ਨੇ ਜਦੋਂ ਵਿਸ਼ਵ ਕੱਪ ਲਈ ਬੋਲੀ ਜਿੱਤੀ ਸੀ, ਉਦੋਂ ਤੋਂ ਬਾਅਦ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ 6500 ਪ੍ਰਵਾਸੀ ਮਜ਼ਦੂਰਾਂ ਦੀ ਕਤਰ ’ਚ ਮੌਤ ਹੋ ਚੁੱਕੀ ਹੈ। ਕਤਰ ਦਾ ਕਹਿਣਾ ਹੈ ਕਿ 2014 ਤੋਂ 2020 ਦਰਮਿਆਨ ਵਿਸ਼ਵ ਕੱਪ ਸਟੇਡੀਅਮ ਬਣਾਉਣ ਵਾਲੇ ਮਜ਼ਦੂਰਾਂ ‘ਚੋਂ 37 ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 34 ਮੌਤਾਂ ਕੰਮ ਦੀ ਵਜ੍ਹਾ ਕਾਰਨ ਨਹੀਂ ਹੋਈਆਂ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ : ਐਡਵੋਕੇਟ ਧਾਮੀ

ਆਈ. ਐੱਲ. ਓ. ਦਾ ਦਾਅਵਾ

ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈ. ਐੱਲ. ਓ.) ਦਾ ਕਹਿਣਾ ਹੈ ਕਿ ਕਤਰ ਨੇ ਅਚਾਨਕ ਹੋਈਆਂ ਮੌਤਾਂ ਦੀ ਗਿਣਤੀ ਨਹੀਂ ਕੀਤੀ। ਦਿਲ ਦੇ ਦੌਰੇ, ਹੀਟ ​​ਸਟ੍ਰੋਕ ਕਾਰਨ ਹੋਣ ਵਾਲੀਆਂ ਮੌਤਾਂ ਨੂੰ ‘ਕੰਮ ਨਾਲ ਜੁੜੀ’ ਮੌਤ ਨਹੀਂ ਦੱਸ ਕੇ ‘ਕੁਦਰਤੀ ਕਾਰਨਾਂ’ ਨਾਲ ਹੋਣ ਵਾਲੀਆਂ ਮੌਤਾਂ ਦੱਸਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ’ਚ 50 ਮਜ਼ਦੂਰਾਂ ਦੀ ਮੌਤ ਹੋਈ, ਜਦਕਿ 500 ਤੋਂ ਵੱਧ ਗੰਭੀਰ ਰੂਪ ’ਚ ਜ਼ਖ਼ਮੀ ਹੋਏ। 37,600 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜੋ ਉਚਾਈ ਤੋਂ ਡਿੱਗਣ, ਸੜਕ ਹਾਦਸਿਆਂ ’ਚ ਆਈਆਂ।

PunjabKesari

ਐੱਲ. ਜੀ. ਬੀ. ਟੀ. ਭਾਈਚਾਰੇ ਨੇ ਵੀ ਵਿਰੋਧ ਕੀਤਾ

ਕਤਰ ’ਚ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਇਸ ’ਤੇ ਐੱਲ.ਜੀ.ਬੀ.ਟੀ. ਭਾਈਚਾਰੇ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਸਮੂਹਾਂ ਨੇ ਫੀਫਾ ਅਤੇ ਕਤਰ ਪ੍ਰਬੰਧਨ ਤੋਂ ਕੁਝ ਬਦਲਾਅ ਦੀ ਮੰਗ ਕੀਤੀ ਸੀ। ਇਨ੍ਹਾਂ ਤਬਦੀਲੀਆਂ ’ਚ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਕਤਰ ’ਚ ਦਾਖਲੇ ਦਾ ਅਧਿਕਾਰ ਅਤੇ LGBT ਨਾਲ ਜੁੜੇ ਮੁੱਦਿਆਂ ਦੀ ਚਰਚਾ ’ਤੇ ਪਾਬੰਦੀ ਨਾ ਲਾਉਣ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਉਥੇ ਹੀ ਕਤਰ ਵਿਸ਼ਵ ਕੱਪ ਦੇ ਆਯੋਜਕਾਂ ਨੇ ਪਹਿਲਾਂ ਕਿਹਾ ਸੀ ਕਿ ਸਾਰਿਆਂ ਦਾ ਸੁਆਗਤ ਹੈ ਪਰ ਸਮਲਿੰਗੀ ਅਤੇ ਗੈਰ-ਸਮਲਿੰਗੀ ਲੋਕਾਂ ਲਈ ਪਿਆਰ ਦਾ ਜਨਤਕ ਪ੍ਰਦਰਸ਼ਨ ਸਾਡੀ ਪ੍ਰੰਪਰਾ ਦਾ ਹਿੱਸਾ ਨਹੀਂ ਹੈ।

PunjabKesari

ਸੈਕਸ ’ਤੇ ਵੀ ਲੱਗੀ ਹੈ ਪਾਬੰਦੀ 

\ਕਤਰ ਨੇ ਵਿਸ਼ਵ ਕੱਪ ਦੌਰਾਨ ਅਜਨਬੀਆਂ ਵਿਚਾਲੇ ਸਬੰਧ ਬਣਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਅਣਵਿਆਹੇ ਨੌਜਵਾਨਾਂ ਅਤੇ ਕੁੜੀਆਂ ਲਈ ਹੋਟਲਾਂ ’ਚ ਕਮਰਾ ਲੈਣਾ ਆਸਾਨ ਨਹੀਂ ਹੋਵੇਗਾ। ਜੇਕਰ ਕੋਈ ਵਿਅਕਤੀ ਨਿਰਧਾਰਤ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਸਟੇਡੀਅਮ ’ਚ ਵੀ ਔਰਤਾਂ ਨੂੰ ਖ਼ਾਸ ਤੌਰ ’ਤੇ ਚੌਕਸ ਰਹਿਣ ਦੀ ਲੋੜ ਹੋਵੇਗੀ। ਉਨ੍ਹਾਂ ਨੂੰ ਆਪਣੇ ਮੋਢੇ ਅਤੇ ਗੋਡਿਆਂ ਨੂੰ ਢਕਣਾ ਹੋਵੇਗਾ।

PunjabKesari

ਮੇਜ਼ਬਾਨੀ ’ਤੇ ਵੀ ਹੋਇਆ ਵਿਵਾਦ

ਕਤਰ ਦੇ ਨਾਲ ਵਿਵਾਦ 2010 ’ਚ ਹੀ ਮੇਜ਼ਬਾਨੀ ਪ੍ਰਕਿਰਿਆ ਦੌਰਾਨ ਜੁੜ ਗਏ ਸਨ। ਕਤਰ ਇਕ ਛੋਟਾ ਜਿਹਾ ਦੇਸ਼ ਹੈ, ਜਿਸ ਦਾ ਕੋਈ ਫੁੱਟਬਾਲ ਇਤਿਹਾਸ ਨਹੀਂ ਹੈ। ਇਹ ਦੇਸ਼ ਹੁਣ ਤੱਕ ਫੀਫਾ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਨਹੀਂ ਕਰ ਸਕਿਆ ਹੈ ਪਰ ਇਸ ਨੇ ਅਮਰੀਕਾ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਕੇ ਮੇਜ਼ਬਾਨੀ ਦੇ ਅਧਿਕਾਰ ਜਿੱਤੇ, ਜੋ ਕਿ ਦੂਜੇ ਦੇਸ਼ਾਂ ਲਈ ਝਟਕਾ ਸੀ। ਇਸ ਦੌਰਾਨ ਕਤਰ ’ਤੇ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਵੀ ਲੱਗਾ। ਇਨ੍ਹਾਂ ਦੋਸ਼ਾਂ ਦੀ ਜਾਂਚ ਵੀ ਕੀਤੀ ਗਈ ਪਰ ਕਿਸੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ। ਸਾਲ 2020 ’ਚ ਅਮਰੀਕਾ ਨੇ ਫੀਫਾ ਦੇ ਤਿੰਨ ਅਧਿਕਾਰੀਆਂ 'ਤੇ ਭੁਗਤਾਨ ਪ੍ਰਾਪਤ ਕਰਨ ਦਾ ਦੋਸ਼ ਲਗਾਇਆ, ਜਿਸ ਦੀ ਜਾਂਚ ਚੱਲ ਰਹੀ ਹੈ।

PunjabKesari

ਫੁੱਟਬਾਲ ਬੈਗਜ਼ ’ਤੇ ਵੀ ਲਗਾਈਆਂ ਹਨ ਪਾਬੰਦੀਆਂ

ਕਤਰ ਨੇ ਔਰਤਾਂ ਲਈ ਸਟੇਡੀਅਮ ’ਚ ਆਪਣੇ ਮੋਢੇ ਅਤੇ ਗੋਡੇ ਢਕਣ ਦਾ ਆਦੇਸ਼ ਜਾਰੀ ਕੀਤਾ ਹੈ। ਅਜਿਹੀ ਹਾਲਤ ’ਚ ਫੁੱਟਬਾਲਰਾਂ ਦੀਆਂ ਬੈਗਜ਼ (ਪਤਨੀ ਜਾਂ ਪ੍ਰੇਮਿਕਾ) ਨੂੰ ਸਮੁੰਦਰ ’ਚ ਖੜ੍ਹੇ ਕਰੂਜ਼ ’ਚ ਠਹਿਰਾਉਣ ਦੀ ਯੋਜਨਾ ਹੈ। ਬੈਗਜ਼ ਨੂੰ ਮੈਚ ਦੇਖਣ ਦਾ ਮੌਕਾ ਮਿਲੇਗਾ ਜਾਂ ਨਹੀਂ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਕਤਰ ਸਰਕਾਰ ਨੇ ਬੈਗਜ਼ ਨੂੰ ਕਰੂਜ਼ ਦੇ ਅੰਦਰ ਹੀ ਪਾਰਟੀ ਕਰਨ ਤੇ ਰਹਿਣ ਦੀ ਅਪੀਲ ਕੀਤੀ ਸੀ।

PunjabKesari

ਕਤਰ ਦੇ ਸਖਤ ਰੁਖ਼ ਤੋਂ ਬਾਅਦ ਬੈਗਜ਼ ਨੂੰ ਲਗਜ਼ਰੀ ਜਹਾਜ਼ ’ਚ ਠਹਿਰਾਉਣ ਦੀ ਯੋਜਨਾ ਹੈ, ਜਿਸ ਦਾ ਕਿਰਾਇਆ ਇਕ ਬਿਲੀਅਨ ਪੌਂਡ ਹੈ। ਕਰੂਜ਼ ’ਚ 33 ਰੈਸਟੋਰੈਂਟ ਅਤੇ 75 ਮੀਟਰ ਦੀ ਇਨਡੋਰ ਸਲਾਈਡ ਵੀ ਹੈ। ਇਸ ਤੋਂ ਇਲਾਵਾ 6 ਸਵਿਮਿੰਗ ਪੂਲ ਵੀ ਹੋਣਗੇ। ਕਰੂਜ਼ ’ਚ 2633 ਕੈਬਿਨ ਹਨ, ਜਿਨ੍ਹਾਂ ’ਚ 6,762 ਮਹਿਮਾਨਾਂ ਨੂੰ ਠਹਿਰਾਇਆ ਜਾ ਸਕਦਾ ਹੈ। 


Manoj

Content Editor

Related News