FIFA 2022 : ਨੀਦਰਲੈਂਡ ਨੇ ਇਕਵਾਡੋਰ ਨਾਲ ਖੇਡਿਆ ਡਰਾਅ, ਮੇਜ਼ਬਾਨ ਕਤਰ ਟੂਰਨਾਮੈਂਟ ਤੋਂ ਬਾਹਰ

Saturday, Nov 26, 2022 - 12:26 AM (IST)

FIFA 2022 : ਨੀਦਰਲੈਂਡ ਨੇ ਇਕਵਾਡੋਰ ਨਾਲ ਖੇਡਿਆ ਡਰਾਅ, ਮੇਜ਼ਬਾਨ ਕਤਰ ਟੂਰਨਾਮੈਂਟ ਤੋਂ ਬਾਹਰ

ਸਪੋਰਸਟ ਡੈਸਕ : ਨੀਦਰਲੈਂਡ ਅਤੇ ਇਕਵਾਡੋਰ ਵਿਚਾਲੇ ਸ਼ੁੱਕਰਵਾਰ ਨੂੰ ਗਰੁੱਪ ਏ ਦਾ ਖੇਡਿਆ ਗਿਆ ਮੈਚ ਡਰਾਅ ਰਿਹਾ, ਜਿਸ ਨਾਲ ਵਿਸ਼ਵ ਕੱਪ ਦੀ ਮੇਜ਼ਬਾਨ ਕਤਰ ਛੇ ਦਿਨ ਅਤੇ ਦੋ ਮੈਚਾਂ ਤੋਂ ਬਾਅਦ ਨਾਕਆਊਟ ਹੋ ਗਈ। ਵਿਸ਼ਵ ਕੱਪ ਫੁੱਟਬਾਲ ਦੇ 92 ਸਾਲਾਂ ਦੇ ਇਤਿਹਾਸ 'ਚ ਮੇਜ਼ਬਾਨ ਟੀਮ ਦੀ ਇਹ ਸਭ ਤੋਂ ਜਲਦ ਰਵਾਨਗੀ ਹੈ।

ਨੀਦਰਲੈਂਡ ਅਤੇ ਇਕਵਾਡੋਰ ਵਿਚਾਲੇ ਮੈਚ 1-1 ਨਾਲ ਬਰਾਬਰੀ 'ਤੇ ਖ਼ਤਮ ਹੋਣ ਤੋਂ ਬਾਅਦ ਕਤਰ ਦਾ ਬਾਹਰ ਹੋਣਾ ਪੱਕਾ ਹੋ ਗਿਆ। ਉਸ ਨੂੰ ਪਹਿਲੇ ਮੈਚ ਵਿਚ ਇਕਵਾਡੋਰ ਅਤੇ ਦੂਜੇ ਮੈਚ ਵਿਚ ਸੇਨੇਗਲ ਨੇ ਹਰਾਇਆ ਸੀ।


author

Mandeep Singh

Content Editor

Related News