ਮਹਿਲਾ ਰੈਸਲਰ ਲਾਨਾ ਨੇ ਰੂਸਵ ਨੂੰ ਛੱਡ ਬੌਬੀ ਲੈਸ਼ਲੇ ਨਾਲ ਕੀਤੀ ਮੰਗਣੀ

12/19/2019 4:32:35 PM

ਨਵੀਂ ਦਿੱਲੀ : ਮਹਿਲਾ ਰੈਸਲਰ ਲਾਨਾ ਨੇ ਪੁਰਾਣੇ ਪ੍ਰੇਮੀ ਰੂਸਵ ਨੂੰ ਛੱਡ ਕੇ ਬੌਬੀ ਲੈਸ਼ਲੇ ਨਾਲ ਮੰਗਣੀ ਕਰ ਲਈ ਹੈ। ਬੌਬੀ ਨੇ ਡਬਲਯੂ. ਡਬਲਯੂ. ਈ. ਰਾਅ ਵਿਚ ਦਰਸ਼ਕਾਂ ਸਾਹਮਣੇ ਲਾਨਾ ਨੂੰ ਪ੍ਰਪੋਜ਼ ਕੀਤਾ। ਦੱਸਿਆ ਜਾਂਦਾ ਹੈ ਕਿ ਬੌਬੀ ਨੇ ਲਾਨਾ ਨਾਲ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਉਹ ਰੂਸਵ ਨੂੰ ਰਿੰਗ ਵਿਚ ਹਰਾਉਣ ਤੋਂ ਬਾਅਦ ਉਸ ਨਾਲ ਮੰਗਣੀ ਕਰੇਗਾ। ਹਾਲਾਂਕਿ ਬੌਬੀ ਦਾ ਪ੍ਰਪੋਜ਼ ਡਰਾਮੇ ਨਾਲ ਭਰਪੂਰ ਸੀ। ਰਿੰਗ ਵਿਚ ਸਭ ਤੋਂ ਪਹਿਲਾਂ ਲਾਨਾ ਨੇ ਮਾਈਕ ਫੜਿਆ ਅਤੇ ਉਸ ਨੇ ਬੌਬੀ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਕਹੋ ਮੇਰੇ ਨਾਲ ਵਿਆਹ ਕਰੋਗੇ?

PunjabKesari

ਇਸ ਵਾਰ ਇਕਬਾਰਗੀ ਤੋਂ ਬੌਬੀ ਨੂੰ ਝਾੜਨ ਦੀ ਐਕਟਿੰਗ ਵਿਚ ਕਿਹਾ ਕਿ ਐਸਾ ਕੋਈ ਨਹੀਂ ਹੈ, ਜੋ ਮੈਨੂੰ ਆਰਡਰ ਦੇਵੇ ਕਿ ਮੈਂ ਇਹ ਕਰਾਂ ਜਾਂ ਨਾ ਕਰਾਂ। ਬੌਬੀ ਦਾ ਇਹ ਰੁਖ ਦੇਖ ਦੇ ਇਕ ਵਾਰ ਤਾਂ ਲਾਨਾ ਵੀ ਸਹਿਮ ਜਾਂਦੀ ਹੈ ਪਰ ਨਾਲ ਹੀ ਬੌਬੀ ਕਹਿੰਦਾ ਹੈ ਕਿ ਮੈਂ ਇਹ ਸ਼ਬਦ ਬਾਕੀ ਸਾਰਿਆਂ ਤੋਂ ਨਹੀਂ ਸੁਣ ਸਕਦਾ ਸਿਰਫ ਤੈਨੂੰ ਛੱਡ ਕੇ। ਇਸ ਤੋਂ ਬਾਅਦ ਬੌਬੀ ਨੇ ਲਾਨਾ ਨੂੰ ਰਿੰਗ ਪਾ ਕੇ ਮੰਗਣੀ ਦਾ ਐਲਾਨ ਕੀਤਾ। ਲਾਨਾ ਵੀ ਇਸ ਮੌਕੇ ਇੰਨੀ ਖੁਸ਼ ਸੀ ਕਿ ਉਹ ਸਟੇਜ 'ਤੇ ਹੀ ਉਛਲ ਕੇ ਆਪਣੀ ਖੁਸ਼ੀ ਜਤਾਉਣ ਲੱਗੀ।

PunjabKesari

ਦੱਸ ਦੇਈਏ ਕਿ ਲਾਨਾ ਦਾ ਲੰਮੇ ਸਮੇਂ ਤੱਕ ਰੂਸਵ ਨਾਲ ਅਫੇਅਰ ਰਿਹਾ ਹੈ। ਲਾਨਾ ਬਤੌਰ ਮੈਨੇਜਰ ਰੂਸਵ ਦੇ ਨਾਲ ਜੁੜੀ ਸੀ ਪਰ ਇਸ ਤੋਂ ਬਾਅਦ ਦੋਵਾਂ ਵਿਚ ਨਜ਼ਦੀਕੀਆਂ ਵਧ ਗਈਆਂ। ਅਜੇ ਪਿਛਲੇ ਹੀ ਮਹੀਨੇ ਅਚਾਨਕ ਲਾਨਾ ਨੇ ਰੂਸਵ ਦਾ ਸਾਥ ਛੱਡ ਦਿੱਤਾ। ਲਾਨਾ ਨੇ ਕਿਹਾ ਕਿ ਰੂਸਵ ਹਰ ਸਮੇਂ ਗੁੱਸੇ ਵਿਚ ਰਹਿੰਦਾ ਹੈ, ਇਸ ਲਈ ਉਹ ਉਸ ਦਾ ਸਾਥ ਛੱਡ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਡਬਲਯੂ. ਡਬਲਯੂ. ਈ. ਰੂਸਵ ਅਤੇ ਬੌਬੀ ਲੈਸ਼ਲੇ ਦਾ ਵਿਆਹ ਕਰਨ ਪਲਾਨ ਜਾ ਰਿਹਾ ਹੈ। ਉਮੀਦ ਹੈ ਕਿ ਦੋਵਾਂ ਦਾ ਵਿਆਹ ਲਾਈਵ ਟੈਲੀਕਾਸਟ ਹੋਵੇਗਾ।